13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਹੈਰੀ ਬਰੂਕ ਨੇ ਲਗਾਇਆ ਸੈਂਕੜਾ

Ad Position 21
No active advertisement
ਅਜੀਤ ਡੈਸਕ 25-02-2026
ਪੱਲੇਕੇਲੇ, 24 ਫਰਵਰੀ (ਏਜੰਸੀ)-ਇੰਗਲੈਂਡ ਨੇ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ | ਕੈਂਡੀ ਦੇ ਪੱਲੇਕੇਲੇ ਸਟੇਡੀਅਮ ਵਿਖੇ ਖੇਡੇ ਗਏ ਅੱਜ ਦੇ ਮੈਚ 'ਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 20 ਓਵਰਾਂ 'ਚ 9 ਵਿਕਟਾਂ 'ਤੇ 164 ਦÏੜਾਂ ਬਣਾਈਆਂ | ਪਾਕਿਸਤਾਨ ਨੇ ਸਾਹਿਬਜ਼ਾਦਾ ਫਰਹਾਨ ਦੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੂੰ 165 ਦÏੜਾਂ ਦਾ ਟੀਚਾ ਦਿੱਤਾ | ਫਰਹਾਨ ਪਾਕਿਸਤਾਨ ਲਈ ਮਹੱਤਵਪੂਰਨ ਪਾਰੀ ਖੇਡਣ ਵਾਲਾ ਇਕਲÏਤਾ ਖਿਡਾਰੀ ਸੀ, ਜਿਸਨੇ 45 ਗੇਂਦਾਂ 'ਤੇ 63 ਦÏੜਾਂ ਬਣਾਈਆਂ | ਇੰਗਲੈਂਡ ਲਈ ਲੀਅਮ ਡਾਸਨ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਜੋਫਰਾ ਆਰਚਰ ਤੇ ਜੈਮੀ ਓਵਰਟਨ ਨੇ 2-2 ਵਿਕਟਾਂ ਲਈਆਂ | ਆਦਿਲ ਰਾਸ਼ਿਦ ਨੇ ਇਕ ਵਿਕਟ ਲਈ | ਇੰਗਲੈਂਡ ਨੇ ਕਪਤਾਨ ਹੈਰੀ ਬਰੂਕ ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ 20ਵੇਂ ਓਵਰ ਟੀਚੇ ਦਾ ਪਿੱਛਾ ਕੀਤਾ | ਹਾਲਾਂਕਿ, ਇੰਗਲੈਂਡ ਦੀ ਸ਼ੁਰੂਆਤ ਬਹੁਤ ਹੀ ਖ਼ਰਾਬ ਰਹੀ | ਸ਼ਾਹੀਨ ਅਫਰੀਦੀ ਨੇ ਪਹਿਲੇ ਓਵਰ ਦੀ ਪਹਿਲੀ ਗੇਂਦ 'ਤੇ ਫਿਲ ਸਾਲਟ ਨੂੰ ਆਊਟ ਕਰ ਦਿੱਤਾ | ਫਿਰ ਬਟਲਰ ਤੀਜੇ ਓਵਰ 'ਚ ਆਊਟ ਹੋ ਗਿਆ | ਬੈਥਲ ਵੀ 35 ਦÏੜਾਂ 'ਤੇ ਆਊਟ ਹੋ ਗਿਆ | ਫਿਰ ਉਸਮਾਨ ਤਾਰਿਕ ਨੇ ਆਪਣੇ ਓਵਰ ਦੀ ਪਹਿਲੀ ਗੇਂਦ 'ਤੇ ਬੈਂਟਨ ਨੂੰ ਆਊਟ ਕਰ ਦਿੱਤਾ, ਜਿਸ ਨਾਲ ਇੰਗਲੈਂਡ ਨੂੰ ਚÏਥੀ ਵਿਕਟ ਮਿਲੀ | ਹਾਲਾਂਕਿ, ਹੈਰੀ ਬਰੂਕ ਨੇ ਦੂਜੇ ਸਿਰੇ 'ਤੇ ਟਿਕ ਕੇ 28 ਗੇਂਦਾਂ 'ਚੇ ਅਰਧ ਸੈਂਕੜਾ ਤੇ 51 ਦੌੜਾਂ 'ਤੇ ਸੈਕੜਾਂ ਪੂਰਾ ਕੀਤਾ | ਜਿਸ ਦੀ ਬਦੌਲਤ ਇੰਗਲੈਂਡ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ |

Ad Position 22
No active advertisement
ਪਿਛਲੀ ਖ਼ਬਰ ਤੇਂਦੁਲਕਰ ਨੂੰ ਗਲਤ ਆਊਟ ਕਰਨ ਦਾ ਮੈਨੂੰ ਪਛਤਾਵਾ-ਬਕਨਰ ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਵਿਚ ਅਕਾਲੀ ਦਲ ਵਲੋਂ 'ਪੰਜਾਬ ਬਚਾਓ ਰੈਲੀ' 2 ਅਪ੍ਰੈਲ ਨੂੰ
Ad Position 24