13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਤੇਂਦੁਲਕਰ ਨੂੰ ਗਲਤ ਆਊਟ ਕਰਨ ਦਾ ਮੈਨੂੰ ਪਛਤਾਵਾ-ਬਕਨਰ

Ad Position 21
No active advertisement
ਅਜੀਤ ਡੈਸਕ 25-02-2026
ਨਵੀਂ ਦਿੱਲੀ, 24 ਫਰਵਰੀ (ਪੀ. ਟੀ. ਆਈ.)-ਮਹਾਨ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਵਿਰੁੱਧ ਗਲਤ ਫੈਸਲਾ ਦੇਣ ਤੋਂ 2 ਦਹਾਕਿਆਂ ਤੋਂ ਵੱਧ ਸਮੇਂ ਬਾਅਦ, ਮਹਾਨ ਅੰਪਾਇਰ ਸਟੀਵ ਬਕਨਰ ਨੇ ਅੰਤ 'ਚ ਪਛਤਾਵਾ ਪ੍ਰਗਟ ਕੀਤਾ ਹੈ ਤੇ ਮੰਨਿਆ ਹੈ ਕਿ ਇਹ ਇਕ ਗਲਤੀ ਸੀ | ਬਕਨਰ, ਜੋ 2009 'ਚ ਸੇਵਾਮੁਕਤ ਹੋਏ ਸਨ, 2 ਦਹਾਕਿਆਂ ਤੋਂ ਵੱਧ ਸਮੇਂ ਲਈ ਦੁਨੀਆਂ ਦੇ ਸਭ ਤੋਂ ਸਤਿਕਾਰਤ ਅੰਪਾਇਰਾਂ ਵਿਚੋਂ ਇਕ ਸੀ | ਹਾਲਾਂਕਿ, ਉਸਨੇ ਤੇਂਦੁਲਕਰ ਨਾਲ ਸੰਬੰਧਿਤ ਕੁਝ ਵਿਵਾਦਪੂਰਨ ਫੈਸਲੇ ਲਏ ਸਨ, ਜਿਨ੍ਹਾਂ 'ਚੋਂ ਸਭ ਤੋਂ ਹੈਰਾਨ ਕਰਨ ਵਾਲਾ 22 ਸਾਲ ਪਹਿਲਾਂ ਬਿ੍ਸਬੇਨ ਦੇ ਗਾਬਾ 'ਚ ਭਾਰਤ-ਆਸਟ੍ਰੇਲੀਆ ਟੈਸਟ ਮੈਚ ਦÏਰਾਨ ਐਲ. ਬੀ. ਡਬਲਿਊ. ਦੇਣਾ ਸੀ | ਵੈਸਟ ਇੰਡੀਜ਼ ਕ੍ਰਿਕਟ ਅੰਪਾਇਰ ਐਸੋਸੀਏਸ਼ਨ ਨਾਲ ਇਕ ਇੰਟਰਵਿਊ 'ਚ, ਜਦੋਂ ਅੰਪਾਇਰ ਵਜੋਂ ਉਸਦੇ ਸਭ ਤੋਂ ਮੁਸ਼ਕਲ ਫੈਸਲਿਆਂ 'ਚੋਂ ਇਕ ਬਾਰੇ ਪੁੱਛਿਆ ਗਿਆ, ਤਾਂ ਬਕਨਰ ਨੇ ਕਿਹਾ, ਸਚਿਨ ਤੇਂਦੁਲਕਰ ਨੂੰ ਐਲ. ਬੀ. ਡਬਲਿਊ. ਦੇਣਾ | ਇਹ ਇਕ ਗਲਤੀ ਸੀ, ਪਰ ਅੱਜ ਵੀ ਲੋਕ ਹਰ ਰੋਜ਼ ਇਸ ਬਾਰੇ ਗੱਲ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਅਗਲੀ ਖ਼ਬਰ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਬਣਾਈ ਜਗ੍ਹਾ, ਹੈਰੀ ਬਰੂਕ ਨੇ ਲਗਾਇਆ ਸੈਂਕੜਾ
Ad Position 24