ਬਿ੍ਸਬੇਨ, 24 ਫਰਵਰੀ (ਪੀ.ਟੀ.ਆਈ.)-ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਪਹਿਲੇ ਵਨਡੇ ਮੈਚ ਵਿਚ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ | ਬਿ੍ਸਬੇਨ ਵਿਚ ਖੇਡੇ ਗਏ ਭਾਰਤ ਨੇ ਸਮਿ੍ਤੀ ਮੰਧਾਨਾ ਤੇ ਹਰਮਨਪ੍ਰੀਤ ਕੌਰ ਦੇ ਅਰਧ ਸੈਂਕੜਿਆਂ ਦੀ ਬਦÏਲਤ 50 ਓਵਰਾਂ 'ਚ 215 ਦÏੜਾਂ ਦਾ ਟੀਚਾ ਰੱਖਿਆ | ਮੇਜ਼ਬਾਨ ਟੀਮ ਨੇ 4 ਵਿਕਟਾਂ ਤੇ 70 ਗੇਂਦਾਂ ਬਾਕੀ ਰਹਿੰਦਿਆਂ ਇਹ ਟੀਚਾ ਪ੍ਰਾਪਤ ਕਰ ਲਿਆ | ਭਾਰਤੀ ਕਪਤਾਨ ਹਰਮਨਪ੍ਰੀਤ ਕÏਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਹਾਲਾਂਕਿ, ਭਾਰਤ ਦੀ ਸ਼ੁਰੂਆਤ ਖਰਾਬ ਰਹੀ | ਓਪਨਰ ਪ੍ਰਤੀਕਾ ਰਾਵਲ ਇਕ ਵੀ ਦÏੜ ਬਣਾਏ ਬਿਨਾਂ ਆਊਟ ਹੋ ਗਈ | ਟੀਮ ਦੇ 50 ਤੱਕ ਪਹੁੰਚਣ ਤੋਂ ਪਹਿਲਾਂ ਆਸਟ੍ਰੇਲੀਆ ਨੇ ਸ਼ੈਫਾਲੀ ਵਰਮਾ ਨੂੰ ਵੀ ਆਊਟ ਕਰ ਦਿੱਤਾ | ਟੀਮ ਦਾ ਸਕੋਰ ਮੁਸ਼ਕਿਲ ਨਾਲ 50 ਤੋਂ ਪਾਰ ਹੋਇਆ ਸੀ ਜਦੋਂ ਆਸਟ੍ਰੇਲੀਆ ਨੇ ਜੇਮੀਮਾ ਰÏਡਰਿਗਜ਼ ਨੂੰ ਆਊਟ ਕਰ ਦਿੱਤਾ | 100 ਦÏੜਾਂ ਦੇ ਅੰਕੜੇ 'ਤੇ ਭਾਰਤ ਨੂੰ ਚÏਥਾ ਝਟਕਾ ਸਮਿ੍ਤੀ ਮੰਧਾਨਾ ਦੇ ਰੂਪ ਵਿਚ ਲੱਗਾ, ਜਿਸਨੇ 68 ਗੇਂਦਾਂ 'ਤੇ ਸੱਤ ਚੌਕਿਆਂ ਦੀ ਮਦਦ ਨਾਲ 58 ਦÏੜਾਂ ਬਣਾਈਆਂ | ਆਪਣੇ ਆਊਟ ਹੋਣ ਤੋਂ ਬਾਅਦ, ਹਰਮਨਪ੍ਰੀਤ ਨੇ ਭਾਰਤੀ ਸਕੋਰ ਬੋਰਡ ਨੂੰ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸਨੂੰ ਦੀਪਤੀ ਸ਼ਰਮਾਅਤੇ ਰਿਚਾ ਘੋਸ਼ ਤੋਂ ਬਹੁਤਾ ਸਮਰਥਨ ਨਹੀਂ ਮਿਲਿਆ | ਨਤੀਜੇ ਵਜੋਂ, ਭਾਰਤੀ ਟੀਮ 50 ਓਵਰ ਵੀ ਨਹੀਂ ਖੇਡ ਸਕੀ ਤੇ ਵੱਡਾ ਸਕੋਰ ਨਹੀਂ ਬਣਾ ਸਕੀ | ਟੀਮ 48.3 ਓਵਰਾਂ 'ਚ 214 ਦÏੜਾਂ 'ਤੇ ਆਲ ਆਊਟ ਹੋ ਗਈ |