13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕਰਾਟੇ ਦੇ ਪ੍ਰਬੰਧਨ ਲਈ ਐਡਹਾਕ ਕਮੇਟੀ ਬਣਾਵੇ ਆਈ. ਓ. ਏ.-ਮੰਤਰਾਲਾ <br/>

Ad Position 21
No active advertisement
ਅਜੀਤ ਡੈਸਕ 25-02-2026

ਨਵੀਂ ਦਿੱਲੀ, 24 ਫਰਵਰੀ (ਪੀ.ਟੀ.ਆਈ.)-ਖੇਡ ਮੰਤਰਾਲੇ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਨੂੰ ਦੇਸ਼ 'ਚ ਕਰਾਟੇ ਦੇ ਪ੍ਰਬੰਧਨ ਲਈ ਇਕ ਐਡ-ਹਾਕ ਕਮੇਟੀ ਬਣਾਉਣ ਲਈ ਕਿਹਾ ਹੈ ਕਿਉਂਕਿ ਕਈ ਸੰਗਠਨ ਇਸ ਖੇਡ ਲਈ ਰਾਸ਼ਟਰੀ ਫੈਡਰੇਸ਼ਨ ਹੋਣ ਦਾ ਦਾਅਵਾ ਕਰ ਰਹੇ ਹਨ, ਜਿਸ ਨਾਲ ਕ੍ਰਮਬੱਧ ਪ੍ਰਸ਼ਾਸਨ ਪ੍ਰਭਾਵਿਤ ਹੋ ਰਿਹਾ ਹੈ ਤੇ ਐਥਲੀਟਾਂ 'ਚ ਭੰਬਲਭੂਸਾ ਪੈਦਾ ਹੋ ਰਿਹਾ ਹੈ | ਆਈ.ਓ.ਏ. ਪ੍ਰਧਾਨ ਪੀ.ਟੀ. ਊਸ਼ਾ ਨੂੰ ਲਿਖੇ ਇਕ ਪੱਤਰ 'ਚ ਮੰਤਰਾਲੇ ਨੇ ਕਿਹਾ ਕਿ ਕਰਾਟੇ ਨੂੰ ਇਸ ਸਾਲ ਏਸ਼ੀਆਈ ਖੇਡਾਂ 'ਚ ਸ਼ਾਮਲ ਕੀਤਾ ਗਿਆ ਹੈ ਤੇ ਇਸ ਲਈ ਇਕ ਚੰਗੇ ਸ਼ਾਸਨ ਢਾਂਚੇ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ | ਇਸ ਈਵੈਂਟ 'ਚ ਕੁੱਲ 56 ਤਗਮੇ ਦਾਅ 'ਤੇ ਹਨ | ਹਾਲਾਂਕਿ, ਕਰਾਟੇ 2024 ਓਲੰਪਿਕ ਦਾ ਹਿੱਸਾ ਨਹੀਂ ਸੀ | ਮੰਤਰਾਲੇ ਨੇ ਪੱਤਰ 'ਚ ਕਿਹਾ ਕਿ ਮੰਤਰਾਲਾ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ. ਓ. ਏ.) ਨੂੰ ਸੰਬੰਧਿਤ ਅੰਤਰਰਾਸ਼ਟਰੀ ਫੈਡਰੇਸ਼ਨ ਨਾਲ ਸਲਾਹ-ਮਸ਼ਵਰਾ ਕਰਕੇ, ਕਰਾਟੇ ਦੀ ਖੇਡ ਦੇ ਮਾਮਲਿਆਂ ਦੀ ਨਿਗਰਾਨੀ ਤੇ ਪ੍ਰਬੰਧਨ ਲਈ ਇਕ ਅੰਤਰਿਮ ਜਾਂ ਐਡ-ਹਾਕ ਕਮੇਟੀ ਬਣਾਉਣ ਦੀ ਬੇਨਤੀ ਕਰਦਾ ਹੈ | ਉਨ੍ਹਾਂ ਕਿਹਾ ਕਿ ਏਸ਼ੀਅਨ ਖੇਡਾਂ ਤੇ ਹੋਰ ਆਉਣ ਵਾਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਤੇ ਚੈਂਪੀਅਨਸ਼ਿਪਾਂ ਦੇ ਮੱਦੇਨਜ਼ਰ ਕਰਾਟੇ ਐਥਲੀਟਾਂ ਦੀ ਤਿਆਰੀ ਤੇ ਤਰੱਕੀ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ | ਜੇਕਰ ਇਕ ਢੁਕਵੀਂ ਪ੍ਰਸ਼ਾਸਕੀ ਪ੍ਰਣਾਲੀ ਸਥਾਪਤ ਕਰਨ ਲਈ ਤੁਰੰਤ ਕਦਮ ਨਹੀਂ ਚੁੱਕੇ ਜਾਂਦੇ ਹਨ, ਤਾਂ ਇਹ ਮੁਕਾਬਲੇ ਨਾ ਪੂਰਾ ਹੋਣ ਯੋਗ ਤÏਰ 'ਤੇ ਪ੍ਰਭਾਵਿਤ ਹੋ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਟੀਮ ਦੇ ਸੈਮੀਫਾਈਨਲ 'ਚ ਪਹੁੰਚਣ ਦਾ ਰਾਹ ਸੌਖਾ ਨਹੀਂ <br/> ਅਗਲੀ ਖ਼ਬਰ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ
Ad Position 24