18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ੍ਰੀਲੰਕਾ ਟੀ-20 ਵਿਸ਼ਵ ਕੱਪ ਤੋਂ ਬਾਹਰ ਨਿਊਜ਼ੀਲੈਂਡ ਨੇ 61 ਦੌੜਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 26-02-2026

ਕੋਲੰਬੋ, 25 ਫਰਵਰੀ (ਏਜੰਸੀ)-ਸ਼੍ਰੀਲੰਕਾ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ | ਬੁੱਧਵਾਰ ਰਾਤ ਨੂੰ ਛੇਵੇਂ ਸੁਪਰ 8 ਮੈਚ ਵਿਚ ਨਿਊਜ਼ੀਲੈਂਡ ਨੇ ਉਸਨੂੰ 61 ਦੌੜਾਂ ਨਾਲ ਹਰਾਇਆ | ਸ਼੍ਰੀਲੰਕਾ ਨੇ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਨਿਊਜ਼ੀਲੈਂਡ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 168 ਦੌੜਾਂ ਬਣਾਈਆਂ | 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ 20 ਓਵਰਾਂ ਵਿਚ 8 ਵਿਕਟਾਂ 'ਤੇ 107 ਦੌੜਾਂ ਹੀ ਬਣਾ ਸਕਿਆ | ਰਚਿਨ ਰਵਿੰਦਰਾ ਵਲੋਂ ਸ਼ਾਨਦਾਰ ਗੇਂਦਬਾਜ਼ੀ ਦੌਰਾਨ 4 ਓਵਰਾਂ 'ਚ 27 ਦੌੜਾਂ ਦੇ ਕੇ 4 ਵਿਕਟਾਂ ਲਈਆਂ | ਰਚਿਨ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ | ਮੈਟ ਹੈਨਰੀ ਵਲੋਂ ਵੀ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਓਵਰਾਂ 'ਚ ਤਿੰਨ ਦੌੜਾਂ ਦੇ ਕੇ 2 ਵਿਕਟਾਂ ਲਈਆਂ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲਿਆਈ ਸਰਕਾਰ ਦੀਆਂ ਬੈਠਕਾਂ ਵਿਚ ਸਿੱਖ ਅਤੇ ਹਿੰਦੂ ਪਰੰਪਰਾਵਾਂ ਨੂੰ ਸ਼ਾਮਿਲ ਕਰਨ ਲਈ ਕੌਂਸਲਰ ਜਵਾਹਰਵਾਲਾ ਵਲੋਂ... ਅਗਲੀ ਖ਼ਬਰ ਬਿਲ ਗੇਟਸ ਨੇ ਐਪਸਟੀਨ ਨਾਲ ਸੰਬੰਧਾਂ ਲਈ ਫਾਊਾਡੇਸ਼ਨ ਸਟਾਫ ਤੋਂ ਮੁਆਫ਼ੀ ਮੰਗੀ-ਰਿਪੋਰਟ
Ad Position 24