18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਸ਼ਿਵਮ ਦੁੁਬੇ ਆਲਰਾਊਾਡਰ ਟੀ-20 ਰੈਂਕਿੰਗ 'ਚ 7ਵੇਂ ਸਥਾਨ 'ਤੇ

Ad Position 21
No active advertisement
ਅਜੀਤ ਡੈਸਕ 26-02-2026

ਨਵੀਂ ਦਿੱਲੀ, 25 ਫਰਵਰੀ (ਇੰਟ)-ਭਾਰਤੀ ਟੀਮ 26 ਮਾਰਚ ਨੂੰ ਜ਼ਿੰਬਾਬਵੇ ਵਿਰੁੱਧ ਆਪਣਾ ਦੂਜਾ ਸੁਪਰ 8 ਮੈਚ ਖੇਡੇਗੀ | ਅੱਜ ਅੰਤਰਰਾਸ਼ਟਰੀ ਕਿ੍ਕਟ ਪ੍ਰੀਸ਼ਦ ਨੇ ਤਾਜ਼ਾ ਟੀ-20 ਰੈਂਕਿੰਗ ਜਾਰੀ ਕੀਤੀ | ਆਲਰਾਊਾਡਰਾਂ ਦੀ ਰੈਂਕਿੰਗ ਵਿਚ ਵੱਡਾ ਬਦਲਾਅ ਆਇਆ ਹੈ | ਜ਼ਿੰਬਾਬਵੇ ਦੇ ਕਪਤਾਨ ਸਿਕੰਦਰ ਰਜ਼ਾ ਪਾਕਿਸਤਾਨ ਦੇ ਸੈਮ ਅਯੂਬ ਨੂੰ ਪਛਾੜਦੇ ਹੋਏ ਨੰਬਰ ਇੱਕ ਆਲਰਾਊਾਡਰ ਬਣ ਗਏ ਹਨ | ਭਾਰਤੀ ਆਲਰਾਊਾਡਰ ਸ਼ਿਵਮ ਦੂਬੇ ਨੇ ਵੀ ਮਹੱਤਵਪੂਰਨ ਪ੍ਰਭਾਵ ਪਾਇਆ ਹੈ | ਉਹ 9ਵੇਂ ਤੋਂ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਇਹ ਉਸਦੀ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ | ਟੀ-20 ਵਿਸ਼ਵ ਕੱਪ 2026 ਵਿਚ ਸ਼ਿਵਮ ਦੇ ਬੱਲੇ ਅਤੇ ਗੇਂਦ ਦੋਵਾਂ ਨਾਲ ਪ੍ਰਭਾਵਸ਼ਾਲੀ ਪ੍ਰਦਰਸ਼ਨ ਦਾ ਉਸਨੂੰ ਨਵੀਨਤਮ ਰੈਂਕਿੰਗ ਵਿਚ ਫਾਇਦਾ ਹੋਇਆ ਹੈ | ਸ਼ਿਵਮ ਨੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਦੇ ਮਾਰਗਦਰਸ਼ਨ ਵਿਚ ਆਪਣੀ ਗੇਂਦਬਾਜ਼ੀ 'ਤੇ ਕੰਮ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਐਫ. ਆਈ. ਐਚ. ਪ੍ਰੋ. ਲੀਗ ਭਾਰਤ ਨੇ ਆਸਟ੍ਰੇਲੀਆ ਨੂੰ ਸ਼ੂਟ-ਆਊਟ ਵਿਚ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ <br/> ਅਗਲੀ ਖ਼ਬਰ ਆਸਟ੍ਰੇਲਿਆਈ ਸਰਕਾਰ ਦੀਆਂ ਬੈਠਕਾਂ ਵਿਚ ਸਿੱਖ ਅਤੇ ਹਿੰਦੂ ਪਰੰਪਰਾਵਾਂ ਨੂੰ ਸ਼ਾਮਿਲ ਕਰਨ ਲਈ ਕੌਂਸਲਰ ਜਵਾਹਰਵਾਲਾ ਵਲੋਂ...
Ad Position 24