26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਜੰਮੂ-ਕਸ਼ਮੀਰ ਨੂੰ ਸਰਦੀਆਂ ਦੀਆਂ ਖੇਡਾਂ ਲਈ 'ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ' ਮਿਲੇਗਾ-ਮੰਡਾਵੀਆ <br/>

Ad Position 21
No active advertisement
ਅਜੀਤ ਡੈਸਕ 27-02-2026

ਗੁਲਮਰਗ, 26 ਫਰਵਰੀ (ਪੀ.ਟੀ.ਆਈ.)-ਖੇਡ ਮੰਤਰੀ ਮਨਸੁਖ ਮੰਡਾਵੀਆ ਨੇ ਕਿਹਾ ਕਿ ਸਰਦੀਆਂ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੰਮੂ-ਕਸ਼ਮੀਰ ਵਿਚ ਇਕ 'ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ' ਸਥਾਪਤ ਕੀਤਾ ਜਾਵੇਗਾ ਤੇ ਇਹ ਵੀ ਐਲਾਨ ਕੀਤਾ ਕਿ ਖੇਲੋ ਇੰਡੀਆ ਸਰਦੀਆਂ ਦੀਆਂ ਖੇਡਾਂ ਦੇ ਭਵਿੱਖ ਦੇ ਐਡੀਸ਼ਨਾਂ ਨੂੰ 15 ਦਿਨਾਂ ਤੱਕ ਵਧਾਇਆ ਜਾਵੇਗਾ | ਮਾਂਡਵੀਆ ਨੇ ਇਸ ਸਾਲ ਦੇ ਖੇਲੋ ਇੰਡੀਆ ਸਰਦੀਆਂ ਦੀਆਂ ਖੇਡਾਂ ਦੇ ਦੂਜੇ ਐਡੀਸ਼ਨ ਦੇ ਸਮਾਪਤੀ ਸਮਾਰੋਹ 'ਚ ਇਸ ਖੇਤਰ ਨੂੰ ਇਕ ਪ੍ਰਮੁੱਖ ਗਲੋਬਲ ਸਰਦੀਆਂ ਦੀਆਂ ਖੇਡਾਂ ਦਾ ਕੇਂਦਰ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ | ਗੁਲਮਰਗ ਗੋਲਫ ਕੋਰਸ ਵਿਖੇ ਆਪਣੇ ਭਾਸ਼ਣ ਦੌਰਾਨ ਮੰਡਾਵੀਆ ਨੇ ਕਿਹਾ ਕਿ 'ਕਸ਼ਮੀਰ ਵਿਚ ਅਥਾਹ ਸੰਭਾਵਨਾਵਾਂ ਹਨ | ਇੱਥੇ ਇਕ 'ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ' ਸਥਾਪਤ ਕੀਤਾ ਜਾਵੇਗਾ | ਭਵਿੱਖ 'ਚ ਗੁਲਮਰਗ ਸਰਦੀਆਂ ਦੀਆਂ ਖੇਡਾਂ ਦਾ ਇਕ ਗਲੋਬਲ ਹੱਬ ਹੋਵੇਗਾ | ਉਨ੍ਹਾਂ ਕਿਹਾ ਕਿ ਸਰਦੀਆਂ ਦੀਆਂ ਖੇਡਾਂ ਹੁਣ ਸਿਰਫ਼ ਚਾਰ ਦਿਨਾਂ ਤੱਕ ਸੀਮਤ ਨਹੀਂ ਰਹਿਣਗੀਆਂ | ਸੈਰ-ਸਪਾਟੇ ਨੂੰ ਜੋੜ ਕੇ, ਅਸੀਂ 15 ਦਿਨਾਂ ਦੇ ਸਰਦੀਆਂ ਦੇ ਖੇਡ ਸਮਾਗਮ ਦਾ ਆਯੋਜਨ ਕਰਾਂਗੇ ਜਿਸ 'ਚ 'ਫਿਟ ਇੰਡੀਆ ਫੈਸਟੀਵਲ', ਸੱਭਿਆਚਾਰਕ ਪ੍ਰੋਗਰਾਮ ਤੇ ਹੋਰ ਕਈ ਪ੍ਰੋਗਰਾਮ ਸ਼ਾਮਲ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਅੰਤਰ-ਰਾਸ਼ਟਰੀ ਸ... ਅਗਲੀ ਖ਼ਬਰ ਬਲੋਚਾਂ ਦੇ ਡਰੋਂ ਪਾਕਿ ਫ਼ੌਜ ਨੇ ਆਈ.ਐੱਸ.ਆਈ. ਹੈੱਡਕੁਆਰਟਰ ਨੇੜੇ ਢਾਹੇ ਘਰ-ਰਾਤ ਦਾ ਲਗਾਇਆ ਕਰਫ਼ਿਊ <br/>
Ad Position 24