29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਵਿਸ਼ਵ ਕੱਪ ਕਾਰਨ ਹੋਟਲ ਤੇ ਹਵਾਈ ਟਿਕਟਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ

Ad Position 21
No active advertisement
ਅਜੀਤ ਡੈਸਕ 08-03-2026

ਅਹਿਮਦਾਬਾਦ, 7 ਮਾਰਚ (ਪੀ.ਟੀ.ਆਈ.)-ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਅਹਿਮਦਾਬਾਦ 'ਚ ਹੋਟਲਾਂ ਦੇ ਕਮਰਿਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਹੋਟਲ ਦੇ ਕਮਰਿਆਂ ਦੀਆਂ ਦਰਾਂ ਇਸ ਸਮੇਂ ਆਮ ਨਾਲੋਂ 300 ਤੋਂ 400 ਪ੍ਰਤੀਸ਼ਤ ਵੱਧ ਗਈਆਂ ਹਨ | ਹੋਟਲ ਦੇ ਕਮਰੇ ਜੋ ਪਹਿਲਾਂ 5,000 ਤੋਂ 20,000 ਰੁਪਏ ਦੇ ਵਿਚਕਾਰ ਹੁੰਦੇ ਸਨ, ਹੁਣ 15,000 ਤੋਂ 50,000 ਰੁਪਏ ਦੇ ਵਿਚਕਾਰ ਹਨ | ਇਸ ਤੋਂ ਇਲਾਵਾ ਅਹਿਮਦਾਬਾਦ ਜਾਣ ਵਾਲੇ ਜ਼ਿਆਦਾਤਰ ਰੂਟਾਂ 'ਤੇ ਹਵਾਈ ਕਿਰਾਏ ਅਸਮਾਨ ਨੂੰ ਛੂਹ ਰਹੇ ਹਨ | ਮੁੰਬਈ, ਦਿੱਲੀ, ਬੈਂਗਲੁਰੂ ਤੇ ਹੋਰ ਸ਼ਹਿਰਾਂ ਤੋਂ ਉਡਾਣਾਂ ਦੇ ਕਿਰਾਏ 'ਚ ਕਾਫ਼ੀ ਵਾਧਾ ਹੋਇਆ ਹੈ | ਮੁੰਬਈ-ਅਹਿਮਦਾਬਾਦ ਉਡਾਣਾਂ ਲਈ ਹਵਾਈ ਕਿਰਾਏ, ਜਿਨ੍ਹਾਂ ਦੀ ਕੀਮਤ ਆਮ ਤੌਰ 'ਤੇ ਲਗਭਗ 3,000 ਹੁੰਦੀ ਹੈ, ਹੁਣ 15,000-17,000 ਹੋ ਗਈ ਹੈ | ਇਸ ਦੇ ਨਾਲ ਹੀ ਭਾਰਤੀ ਰੇਲਵੇ ਨੇ ਯਾਤਰਾ ਦੀ ਮੰਗ ਵਧਣ ਕਾਰਨ ਅਹਿਮਦਾਬਾਦ ਲਈ ਵਿਸ਼ੇਸ਼ ਰੇਲਗੱਡੀਆਂ ਵੀ ਸ਼ੁਰੂ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਦਿਵਿਆਂਸ਼ ਤੇ ਖਿਆਤੀ ਨੇ 10 ਮੀਟਰ ਏਅਰ ਰਾਈਫਲ ਟੀ3 ਫਾਈਨਲ ਜਿੱਤਿਆ ਅਗਲੀ ਖ਼ਬਰ ਜੀਂਦ 'ਚ 'ਗੁਲਾਲ' ਨਿਰਮਾਣ ਯੂਨਿਟ 'ਚ ਅੱਗ ਲੱਗਣ ਨਾਲ 4 ਔਰਤਾਂ ਦੀ ਮੌਤ <br/>
Ad Position 24