ਨਵੀਂ ਦਿੱਲੀ, 7 ਮਾਰਚ (ਪੀ.ਟੀ.ਆਈ.)-ਦਿਵਿਆਂਸ਼ ਸਿੰਘ ਪੰਵਾਰ ਤੇ ਖਿਆਤੀ ਚÏਧਰੀ ਨੇ ਇੱਥੇ ਸ਼ੂਟਿੰਗ ਨੈਸ਼ਨਲ ਸਿਲੈਕਸ਼ਨ ਟ੍ਰਾਇਲਸ 3 (ਗਰੁੱਪ ਏ) 'ਚ ਕ੍ਰਮਵਾਰ ਪੁਰਸ਼ਾਂ ਤੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲਿਆਂ 'ਚ ਸਿਖਰਲਾ ਸਥਾਨ ਹਾਸਲ ਕੀਤਾ | ਓਲੰਪੀਅਨ ਅਨੀਸ਼ ਭਾਨਵਾਲਾ ਨੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਦੇ ਟੀ3 ਫਾਈਨਲ 'ਚ ਜਿੱਤ ਪ੍ਰਾਪਤ ਕੀਤੀ¢ਟੋਕੀਓ ਓਲੰਪੀਅਨ ਦਿਵਿਆਂਸ਼ ਨੇ ਅੱਠ-ਪੁਰਸ਼ਾਂ ਦੇ ਫਾਈਨਲ 'ਚ 252.5 ਦੇ ਸਕੋਰ ਨਾਲ ਸਿਖਰਲਾ ਸਥਾਨ ਹਾਸਲ ਕੀਤਾ | ਪਾਰਥ ਰਾਕੇਸ਼ ਮਾਨੇ 251.5 ਦੇ ਫਾਈਨਲ ਸਕੋਰ ਨਾਲ ਦੂਜੇ ਸਥਾਨ 'ਤੇ ਰਹੇ, ਜਦੋਂ ਕਿ ਸ਼ਾਹੂ ਤੁਸ਼ਾਰ ਮਾਨੇ 230.9 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਹੇ |
ਖੇਡ ਸੰਸਾਰ
Free
ਦਿਵਿਆਂਸ਼ ਤੇ ਖਿਆਤੀ ਨੇ 10 ਮੀਟਰ ਏਅਰ ਰਾਈਫਲ ਟੀ3 ਫਾਈਨਲ ਜਿੱਤਿਆ
ਅਜੀਤ ਡੈਸਕ
08-03-2026