29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬੀ ਕਲਚਰਲ ਐਸੋਸੀਏਸ਼ਨ ਬ੍ਰੈਂਟਵੁੱਡ ਵਲੋਂ ਮਨਾਈ ਗਈ ਦੂਜੀ 'ਧੀਆਂ ਦੀ ਲੋਹੜੀ' <br/>

Ad Position 21
No active advertisement
ਅਜੀਤ ਡੈਸਕ 08-03-2026
ਸਾਨ ਫਰਾਂਸਿਸਕੋ, 7 ਮਾਰਚ (ਐਸ. ਅਸ਼ੋਕ ਭੌਰਾ)-ਪੀ.ਸੀ.ਏ. (ਪੰਜਾਬ ਕਲਚਰਲ ਐਸੋਸੀਏਸ਼ਨ) ਬਰੈਂਟਵੁੱਡ ਵੱਲੋ ਦੂਜੀ 'ਧੀਆਂ ਦੀ ਲੋਹੜੀ' ਬੜੇ ਹੀ ਉਤਸ਼ਾਹ ਤੇ ਰੌਣਕ ਭਰੇ ਮਾਹੌਲ 'ਚ ਨਾਲ ਮਨਾਈ ਗਈ | ਇਸ ਸਮਾਗਮ 'ਚ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ 'ਚ ਭਾਗ ਲਿਆ ਤੇ ਧੀਆਂ ਦੇ ਸਨਮਾਨ 'ਚ ਖੁਸ਼ੀ ਤੇ ਮਾਣ ਨਾਲ ਲੋਹੜੀ ਦੇ ਤਿਉਹਾਰ ਦਾ ਜਸ਼ਨ ਸਾਰਿਆਂ ਲਈ ਨਿਵੇਕਲਾ ਤੇ ਯਾਦਗਾਰੀ ਬਣ ਗਿਆ | ਸਮੁੱਚੇ ਸਮਾਰੋਹ ਦੀ ਖੂਬਸੂਰਤ ਮੇਜ਼ਬਾਨੀ ਮਲਿਕਾ ਆਸ਼ਾ ਸ਼ਰਮਾ ਨੇ ਕੀਤੀ | ਪ੍ਰਸਿੱਧ ਸੂਫੀ ਗਾਇਕ ਸੁਖਦੇਵ ਸਾਹਿਲ ਨੇ ਆਪਣੇ ਰੂਹ-ਰੱਜਵੇਂ ਗੀਤਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ | ਲੋਕ ਨਾਚ ਭੰਗੜੇ ਦੀ ਪੇਸ਼ਕਸ਼ 'ਫਾਇਵ ਸਟਾਰ ਭੰਗੜਾ ਐਕਡਮੀ' ਵੱਲੋਂ ਕੀਤੀ ਗਈ ਤੇ 'ਰੌਣਕ ਪੰਜਾਬ ਦੀ' ਗਿੱਧਾ ਟੀਮ ਨੇ ਪੰਜਾਬੀਆਂ ਦੇ ਰਵਾਇਤੀ ਲੋਕ ਨਾਚ ਗਿੱਧਾ ਦੀ ਪੇਸ਼ਕਾਰੀ ਨੇ ਇਕ ਤਰਾਂ ਸਿਖਰ ਕਰ ਦਿੱਤੀ | ਸਮਾਗਮ ਦੌਰਾਨ ਆਸ਼ਾ ਸ਼ਰਮਾ ਨੂੰ 'ਧੀ ਪੰਜਾਬ ਦੀ' ਐਵਾਰਡ ਤੇ ਪ੍ਰਸਿੱਧ ਸੂਫੀ ਗਾਇਕ ਸੁਖਦੇਵ ਸਾਹਿਲ ਨੂੰ 'ਸੁਰਾਂ ਦਾ ਬਾਦਸ਼ਾਹ' ਐਵਾਰਡ ਪ੍ਰਦਾਨ ਕੀਤਾ ਗਿਆ | ਪੀ.ਸੀ.ਏ. ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਲ ਦੀ 'ਧੀਆਂ ਦੀ ਲੋਹੜੀ' ਬੇਹੱਦ ਕਾਮਯਾਬ ਰਹੀ ਤੇ ਕਮਿਊਨਿਟੀ ਵੱਲੋਂ ਵੀ ਵੱਡਾ ਸਹਿਯੋਗ ਮਿਲਿਆ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੀ.ਸੀ.ਏ. ਬ੍ਰੈਂਟਵੁੱਡ ਪਹਿਲਾਂ ਵੀ ਕਮਿਊਨਿਟੀ ਸੇਵਾ ਤਹਿਤ ਬਲੱਡ ਡਰਾਈਵ ਆਯੋਜਿਤ ਕਰ ਚੁੱਕੀ ਹੈ ਤੇ ਇਸ ਸਾਲ ਮੁੜ ਬਲੱਡ ਡੋਨੇਸ਼ਨ ਕੈਂਪ ਲਗਾਉਣ ਦੀ ਯੋਜਨਾ ਹੈ | ਇਸ ਤੋਂ ਇਲਾਵਾ, 4 ਜੁਲਾਈ ਨੂੰ ਅਮਰੀਕਨ ਆਜ਼ਾਦੀ ਪਰੇਡ ਦੌਰਾਨ ਮੁਫ਼ਤ ਪਾਣੀ ਵੰਡਣ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ | ਇਹ ਸਮਾਗਮ ਧੀਆਂ ਦੀ ਅਹਿਮੀਅਤ ਨੂੰ ਉਭਾਰਨ ਤੇ ਕਮਿਊਨਿਟੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਤੇ ਕੜੀ ਸਾਬਤ ਹੋਇਆ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਦੇ ਸਭ ਤੋਂ ਵੱਡੇ ਲੜਾਕੂ ਜਹਾਜ਼ ਯੂ.ਕੇ. ਪਹੁੰਚੇ <br/> ਅਗਲੀ ਖ਼ਬਰ ਦਿਵਿਆਂਸ਼ ਤੇ ਖਿਆਤੀ ਨੇ 10 ਮੀਟਰ ਏਅਰ ਰਾਈਫਲ ਟੀ3 ਫਾਈਨਲ ਜਿੱਤਿਆ
Ad Position 24