29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਮਰੀਕਾ ਦੇ ਸਭ ਤੋਂ ਵੱਡੇ ਲੜਾਕੂ ਜਹਾਜ਼ ਯੂ.ਕੇ. ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 08-03-2026
ਲੰਡਨ/ਲੈਸਟਰ, 7 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਈਰਾਨ ਨੂੰ ਵੱਡੇ ਹਮਲੇ ਦੀ ਧਮਕੀ ਦੇਣ ਤੋਂ ਬਾਅਦ ਤੇ ਬਰਤਾਨੀਆ ਵੱਲੋਂ ਆਪਣੇ ਫ਼ੌਜੀ ਹਵਾਈ ਅੱਡੇ ਵਰਤਣ ਦੀ ਇਜਾਜ਼ਤ ਦੇਣ ਤੋਂ ਬਾਅਦ ਬੀਤੇ ਕੱਲ੍ਹ ਅਮਰੀਕੀ ਫ਼ੌਜ ਦੇ ਬੰਬਾਰ ਯੂ.ਕੇ. ਦੇ ਹਵਾਈ ਅੱਡੇ 'ਤੇ ਪਹੁੰਚ ਗਏ | ਤਿੰਨ ਅਮਰੀਕੀ ਹਵਾਈ ਸੈਨਾ ਦੇ ਬੀ-1 ਲੈਂਸਰ ਬੰਬਾਰ ਗਲੋਸਟਰਸ਼ਾਇਰ ਦੇ ਆਰ.ਏ.ਐਫ. ਫੇਅਰਫੋਰਡ ਵਿਖੇ ਉਤਰੇ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਯੂ.ਕੇ. ਦੇ ਠਿਕਾਣਿਆਂ ਤੋਂ 'ਰੱਖਿਆਤਮਕ ਅਮਰੀਕੀ ਕਾਰਵਾਈ' ਨੂੰ ਮਨਜ਼ੂਰੀ ਦੇ ਦਿੱਤੀ ਹੈ | ਲੰਬੀ ਦੂਰੀ ਦੇ ਰਣਨੀਤਕ ਜਹਾਜ਼ 24 ਕਰੂਜ਼ ਮਿਜ਼ਾਈਲਾਂ ਨੂੰ ਲਿਜਾਣ ਦੇ ਸਮਰੱਥ ਹਨ, ਉਹ ਅਮਰੀਕੀ ਹਥਿਆਰਾਂ ਦੇ ਸਭ ਤੋਂ ਸ਼ਕਤੀਸ਼ਾਲੀ ਰਵਾਇਤੀ ਬੰਬਾਰ ਹਨ | ਇਸ ਤੋਂ ਇਲਾਵਾ ਰੌਕਵੈੱਲ ਬੀ-1 ਲੈਂਸਰ ਬੰਬਾਰ 'ਸਿਮਫਨੀ ਆਫ਼ ਡਿਸਟ੍ਰਕਸ਼ਨ' ਵੀ ਹੈ | ਅਮਰੀਕੀ ਹਵਾਈ ਸੈਨਾ ਦੇ ਸਭ ਤੋਂ ਵੱਡੇ ਬੀ-1 ਬੰਬਾਰ ਜੈੱਟ ਨੂੰ ਕਮਾਂਡਰ ਕਰਨਲ ਬ੍ਰਾਇਨ ਐਮ ਬੁਸਾਚੁਰ ਵਲੋਂ ਉਡਾਇਆ ਜਾਂਦਾ ਹੈ | ਜਦਕਿ ਤੀਜਾ ਲੜਾਕੂ ਜਹਾਜ਼ 'ਏਲੀਅਨ ਵਿਦ ਐਨ ਐਟੀਟਿਊਡ' ਹੈ | ਰਣਨੀਤਕ ਬੰਬਾਰ ਜਿਨ੍ਹਾਂ ਦੀ ਕੀਮਤ 2 ਬਿਲੀਅਨ ਡਾਲਰ ਤੱਕ ਹੈ, ਦੁਨੀਆ ਦੀਆਂ ਸਭ ਤੋਂ ਵਿਨਾਸ਼ਕਾਰੀ ਮਿਜ਼ਾਈਲਾਂ ਨੂੰ ਲੈ ਕੇ ਜਾਣ ਵਾਲੇ ਹਨ, ਜੋ ਲੰਬੀ ਦੂਰੀ ਦੇ ਮਿਸ਼ਨਾਂ ਨੂੰ ਅੰਜਾਮ ਦੇ ਸਕਦੀਆਂ ਹਨ | ਸਭ ਤੋਂ ਵੱਡੀ ਗੱਲ ਕਿ ਇਹਨਾਂ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ | ਬੋਇੰਗ ਦੇ ਅਨੁਸਾਰ ਉਨ੍ਹਾਂ ਦਾ ਭਾਰ 86 ਟਨ ਹੈ ਤੇ ਅਮਰੀਕੀ ਹਵਾਈ ਸੈਨਾ 'ਚ ਸਭ ਤੋਂ ਤੇਜ਼ ਬੰਬਾਰ ਹਨ, ਜੋ 900 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਉੱਡਦੇ ਹਨ |

ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਟਾਰਮਰ ਵੱਲੋਂ ਇਜਾਜ਼ਤ ਦੇਣ ਤੋਂ ਬਾਅਦ ਅਮਰੀਕਾ ਹੁਣ ਈਰਾਨ 'ਚੇ ਆਪਣੇ ਹਮਲਿਆਂ ਨੂੰ ਤੇਜ਼ ਕਰਨ ਲਈ ਬਰਤਾਨਵੀ ਆਰ.ਏ.ਐਫ. ਠਿਕਾਣਿਆਂ ਦੀ ਵਰਤੋਂ ਕਰੇਗਾ |







Ad Position 22
No active advertisement
ਪਿਛਲੀ ਖ਼ਬਰ ਫਿੱਟ ਇੰਡੀਆ ਦਾ 3-ਰੋਜ਼ਾ ਅੰਤਰਰਾਸ਼ਟਰੀ ਮਹਿਲਾ ਕਾਰਨੀਵਲ ਸ਼ੁਰੂ <br/> ਅਗਲੀ ਖ਼ਬਰ ਪੰਜਾਬੀ ਕਲਚਰਲ ਐਸੋਸੀਏਸ਼ਨ ਬ੍ਰੈਂਟਵੁੱਡ ਵਲੋਂ ਮਨਾਈ ਗਈ ਦੂਜੀ 'ਧੀਆਂ ਦੀ ਲੋਹੜੀ' <br/>
Ad Position 24