30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੈਨੇਡਾ ਦੀ ਜੈਸਮੀਨ ਕੌਰ ਮੰਡੇਰ ਆਇਰਲੈਂਡ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣੀ

Ad Position 21
No active advertisement
ਅਜੀਤ ਡੈਸਕ 08-03-2026

ਐਬਟਸਫੋਰਡ, 7 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਨਿਵਾਸੀ ਅੰਤਰਰਾਸ਼ਟਰੀ ਫੁੱਟਬਾਲ ਖਿਡਾਰਨ ਰਹੀ ਜੈਸਮੀਨ ਕੌਰ ਮੰਡੇਰ ਨੂੰ ਯੂਰਪੀਅਨ ਦੇਸ਼ ਆਇਰਲੈਂਡ ਗਣਰਾਜ ਦੀ ਲੜਕੀਆਂ ਦੀ ਕੌਮੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ, ਜੋ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਤੇ ਉਹ ਕੈਨੇਡਾ ਦੀ ਪਹਿਲੀ ਪੰਜਾਬਣ ਫੁੱਟਬਾਲ ਖਿਡਾਰਨ ਹੈ ਜਿਸ ਨੂੰ ਆਇਰਲੈਂਡ ਦੀ ਕੌਮੀ ਫੁੱਟਬਾਲ ਟੀਮ ਦੀ ਮੈਨੇਜਮੈਂਟ ਵਿਚ ਇਹ ਅਹਿਮ ਜ਼ਿੰਮੇਵਾਰੀ ਮਿਲੀ ਹੈ। ਜੈਸਮੀਨ ਕੌਰ ਟੀਮ ਨੂੰ ਵਿਸ਼ਵ ਕੱਪ ਕੁਆਲੀਫਾਈ ਵਾਸਤੇ ਤਿਆਰੀ ਕਰਵਾਏਗੀ। ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਚੱਕ ਫੁੱਲੂ ਨਾਲ ਸੰਬੰਧਿਤ ਨਾਮਵਰ ਮੀਡੀਆ ਸ਼ਖ਼ਸੀਅਤ ਦਿਲਦਾਰ ਸਿੰਘ ਮੰਡੇਰ ਦੀ ਹੋਣਹਾਰ ਧੀ ਜੈਸਮੀਨ ਕੌਰ ਨੇ 5 ਸਾਲ ਦੀ ਉਮਰ ਵਿਚ ਫੁੱਟਬਾਲ ਖੇਡਣੀ ਸ਼ੁਰੂ ਕਰ ਦਿੱਤੀ ਸੀ ਤੇ ਫੁੱਟਬਾਲ ਖੇਡ ਦੀਆਂ ਬਾਰੀਕੀਆਂ ਉਹ ਬਾਖੂਬੀ ਜਾਣਦੀ ਹੈ। ਜੈਸਮੀਨ ਕੌਰ ਕੈਨੇਡਾ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਸਹਾਇਕ ਕੋਚ ਰਹਿ ਚੁੱਕੀ ਹੈ ਤੇ ਉਸ ਨੇ ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਮਾਸਟਰ ਆਫ ਫਿਜ਼ੀਕਲ ਥੈਰਪੀ ਤੇ ਬੈਚਲਰ ਆਫ ਕਿਨਸਾਈਲੌਜੀ ਦੀ ਪੜ੍ਹਾਈ ਕੀਤੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਰੋਨਾਲਡੋ ਦੀ ਸੱਟ ਲੱਗ ਰਹੀ ਗੰਭੀਰ <br/> ਅਗਲੀ ਖ਼ਬਰ ਯੂ.ਕੇ. 'ਚ ਅਸਫਲ ਸ਼ਰਨਾਰਥੀ ਪਰਿਵਾਰਾਂ ਨੂੰ ਦੇਸ਼ ਛੱਡਣ 'ਤੇ 40,000 ਪੌਂਡ ਦੀ ਪੇਸ਼ਕਸ਼ <br/>
Ad Position 24