30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਰੋਨਾਲਡੋ ਦੀ ਸੱਟ ਲੱਗ ਰਹੀ ਗੰਭੀਰ <br/>

Ad Position 21
No active advertisement
ਅਜੀਤ ਡੈਸਕ 08-03-2026

ਰਿਆਦ, 7 ਮਾਰਚ (ਇੰਟ.)-ਫੁੱਟਬਾਲ ਦੇ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਮੈਚ ਦੌਰਾਨ ਜ਼ਖ਼ਮੀ ਹੋਣ ਤੋਂ ਬਾਅਦ ਅੱਜ ਅਲ ਨਾਸਰ ਦੇ ਮੈਨੇਜਰ ਜੋਰਜ ਜੀਸਸ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੋਨਾਲਡੋ ਦੀ ਹੈਮਸਟਿ੍ੰਗ ਦੀ ਸੱਟ ਸ਼ੁਰੂਆਤ 'ਚ ਸੋਚੇ ਗਏ ਨਾਲੋਂ ਜ਼ਿਆਦਾ ਗੰਭੀਰ ਲੱਗ ਰਹੀ | ਇਸ ਸੱਟ ਨੇ 41 ਸਾਲਾ ਖਿਡਾਰੀ ਦੀ ਪੁਰਤਗਾਲ ਦੇ ਆਉਣ ਵਾਲੇ ਫਰੈਂਡਲੀ ਮੈਚਾਂ 'ਚ ਭਾਗੀਦਾਰੀ ਨੂੰ ਵੀ ਸ਼ੱਕ 'ਚ ਪਾ ਦਿੱਤਾ ਹੈ | ਸਟਾਰ ਫੁੱਟਬਾਲਰ ਪਿਛਲੇ ਹਫਤੇ ਦੇ ਅੰਤ 'ਚ ਅਲ-ਫਾਹਾ 'ਤੇ ਅਲ-ਨਾਸਰ ਦੀ 3-1 ਸਾਊਦੀ ਪ੍ਰੋ ਲੀਗ ਦੀ ਜਿੱਤ ਦÏਰਾਨ ਮੈਦਾਨ ਤੋਂ ਲੰਗੜਾ ਕੇ ਡਿੱਗ ਪਿਆ ਸੀ | ਕ੍ਰਿਸਟੀਆਨੋ ਨੂੰ ਪਿਛਲੇ ਮੈਚ 'ਚ ਹੈਮਸਟਿ੍ੰਗ ਦੇ ਖਿਚਾਅ ਕਾਰਨ ਮੈਦਾਨ ਛੱਡਣਾ ਪਿਆ ਸੀ | ਜਾਂਚ ਤੋਂ ਹੁਣ ਪਤਾ ਲੱਗਾ ਹੈ ਕਿ ਉਸਦੀ ਸੱਟ ਸਾਡੀ ਉਮੀਦ ਨਾਲੋਂ ਜ਼ਿਆਦਾ ਗੰਭੀਰ ਹੈ | ਉਸਨੂੰ ਆਰਾਮ ਅਤੇ ਸਹੀ ਇਲਾਜ ਦੀ ਲੋੜ ਹੈ | ਪੁਰਤਗਾਲ ਆਪਣੀ ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ 28 ਮਾਰਚ ਨੂੰ ਮੈਕਸੀਕੋ ਸਿਟੀ 'ਚ ਮੈਕਸੀਕੋ ਦੇ ਖਿਲਾਫ ਤੇ ਫਿਰ 1 ਅਪ੍ਰੈਲ ਨੂੰ ਅਟਲਾਂਟਾ 'ਚ ਅਮਰੀਕਾ ਦੇ ਖਿਲਾਫ ਫਰੈਂਡਲੀ ਮੈਚ ਖੇਡੇਗਾ | ਉਸਨੇ ਇਸ ਸੀਜ਼ਨ 'ਚ ਅਲ ਨਾਸਰ ਲਈ 22 ਲੀਗ ਮੈਚਾਂ 'ਚ 21 ਗੋਲ ਕੀਤੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨਾਲ ਹੋਏ ਸਮਝੌਤਿਆਂ ਤੋਂ ਸੰਤੁਸ਼ਟ ਹਾਂ-ਮਾਰਕ ਕਾਰਨੀ <br/> ਅਗਲੀ ਖ਼ਬਰ ਕੈਨੇਡਾ ਦੀ ਜੈਸਮੀਨ ਕੌਰ ਮੰਡੇਰ ਆਇਰਲੈਂਡ ਦੀ ਲੜਕੀਆਂ ਦੀ ਫੁੱਟਬਾਲ ਟੀਮ ਦੀ ਪ੍ਰਦਰਸ਼ਨ ਵਿਸ਼ਲੇਸ਼ਕ ਬਣੀ
Ad Position 24