31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ਼੍ਰੇਅਸ ਅਈਅਰ ਨੂੰ ਹੌਲੀ ਓਵਰ ਰੇਟ ਲਈ 24 ਲੱਖ ਦਾ ਜੁਰਮਾਨਾ

Ad Position 21
No active advertisement
ਅਜੀਤ ਡੈਸਕ 05-04-2026

ਚੇਨਈ, 4 ਅਪ੍ਰੈਲ (ਪੀ.ਟੀ.ਆਈ.)-ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੂੰ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਮੈਚ ਦÏਰਾਨ ਹੌਲੀ ਓਵਰ ਰੇਟ ਬਣਾਈ ਰੱਖਣ ਲਈ 24 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ | ਪਿਛਲੇ ਸੀਜ਼ਨ ਦੇ ਉਪ ਜੇਤੂ, ਪੰਜਾਬ ਕਿੰਗਜ਼ ਨੇ ਸ਼ੁੱਕਰਵਾਰ ਨੂੰ ਇੱਥੇ 5 ਵਾਰ ਦੇ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਆਈ.ਪੀ.ਐਲ. ਦੇ ਇਕ ਬਿਆਨ ਅਨੁਸਾਰ ਕਿ ਇਹ ਘੱਟੋ-ਘੱਟ ਓਵਰ-ਰੇਟ ਅਪਰਾਧਾਂ ਨਾਲ ਸਬੰਧਿਤ ਆਈ.ਪੀ.ਐਲ. ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ ਪੰਜਾਬ ਕਿੰਗਜ਼ ਦਾ ਸੀਜ਼ਨ ਦਾ ਦੂਜਾ ਅਪਰਾਧ ਸੀ | ਇਸਦੇ ਨਤੀਜੇ ਵਜੋਂ, ਅਈਅਰ ਨੂੰ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ | ਇਸ 'ਚ ਕਿਹਾ ਗਿਆ ਕਿ ਇਮਪੈਕਟ ਪਲੇਅਰ ਸਮੇਤ ਪਲੇਇੰਗ ਇਲੈਵਨ ਦੇ ਖਿਡਾਰੀਆਂ ਨੂੰ ਹਰੇਕ ਨੂੰ 6 ਲੱਖ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਫ਼ੀਸਦ ਜੋ ਵੀ ਘੱਟ ਹੋਵੇ, ਦਾ ਜੁਰਮਾਨਾ ਲਗਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਇਟਲੀ 'ਚ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹੋਲੇ ਮਹੱਲੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ -ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼- ਪਾਇਲ ਨੇ ਸ਼ੀਤਲ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ <br/>
Ad Position 24