29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿਸ਼ਵ ਕੱਪ ਗੋਲਾਂ ਦੀ ਦੌੜ ’ਚ ਹਰਮਨਪ੍ਰੀਤ ਨੇ ਰਾਜਿੰਦਰ ਸਿੰਘ ਸੀਨੀਅਰ ਨੂੰ ਪਿੱਛੇ ਛੱਡਿਆ

ਜਲੰਧਰ, 29 ਅਗਸਤ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਦੇ ਵਿਸ਼ਵ ਕੱਪ ਇਤਿਹਾਸ ’ਚ ਦਰੋਣਾਚਾਰੀਆ ਤੇ ਅਰਜਨਾ ਐਵਾਰਡੀ ਰਾਜਿੰਦਰ ਸਿੰਘ ਸੀਨੀਅਰ ਦਾ 12 ਗੋਲਾਂ ਵਾਲਾ ਰਿਕਾਰਡ ਭਾਵੇਂ ਅੱਜ ਵੀ ਕਾਇਮ ਹੈ, ਪਰ ਹਰਮਨਪ੍ਰੀਤ ਸਿੰਘ ਨੇ ਕਰੀਅਰ ਦੇ ਕੁੱਲ ਵਿਸ਼ਵ ਕੱਪ ਗੋਲਾਂ ’ਚ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ।

Ad Position 21
No active advertisement
ਰਜਿੰਦਰ ਸਿੰਘ ਸੀਨੀਅਰ ਹਰਮਨਪ੍ਰੀਤ ਸਿੰਘ 30-08-2026
ਜਲੰਧਰ, 29 ਅਗਸਤ (ਡਾ. ਜਤਿੰਦਰ ਸਾਬੀ)-ਭਾਰਤੀ ਹਾਕੀ ਦੇ ਵਿਸ਼ਵ ਕੱਪ ਇਤਿਹਾਸ ’ਚ ਦਰੋਣਾਚਾਰੀਆ ਤੇ ਅਰਜਨਾ ਐਵਾਰਡੀ ਰਾਜਿੰਦਰ ਸਿੰਘ ਸੀਨੀਅਰ ਦਾ 12 ਗੋਲਾਂ ਵਾਲਾ ਰਿਕਾਰਡ ਭਾਵੇਂ ਅੱਜ ਵੀ ਕਾਇਮ ਹੈ, ਪਰ ਹਰਮਨਪ੍ਰੀਤ ਸਿੰਘ ਨੇ ਕਰੀਅਰ ਦੇ ਕੁੱਲ ਵਿਸ਼ਵ ਕੱਪ ਗੋਲਾਂ ’ਚ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ। 2026 ਵਿਸ਼ਵ ਕੱਪ ’ਚ 8 ਗੋਲਾਂ ਸਮੇਤ ਹਰਮਨਪ੍ਰੀਤ ਦੇ ਨਾਂਅ ਹੁਣ 13 ਵਿਸ਼ਵ ਕੱਪ ਗੋਲ ਹੋ ਗਏ ਹਨ। 1982 ਦੇ ਮੁੰਬਈ ਵਿਸ਼ਵ ਕੱਪ ’ਚ ਰਾਜਿੰਦਰ ਸਿੰਘ ਸੀਨੀਅਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12 ਗੋਲ ਕੀਤੇ ਸਨ। ਇਕ ਹੀ ਵਿਸ਼ਵ ਕੱਪ ’ਚ ਭਾਰਤੀ ਖਿਡਾਰੀ ਵੱਲੋਂ ਕੀਤੇ ਗਏ ਸਭ ਤੋਂ ਵੱਧ ਗੋਲਾਂ ਦਾ ਇਹ ਰਿਕਾਰਡ ਲੰਮੇ ਸਮੇਂ ਤੱਕ ਭਾਰਤੀ ਹਾਕੀ ਦੀ ਪਛਾਣ ਬਣਿਆ ਰਿਹਾ। ਦੂਜੇ ਪਾਸੇ, ਮੌਜੂਦਾ ਦੌਰ ਦੇ ਧਾਕੜ ਡਰੈਗ-ਫਲਿਕਰ ਹਰਮਨਪ੍ਰੀਤ ਸਿੰਘ ਨੇ 2018 ਵਿਸ਼ਵ ਕੱਪ ’ਚ 2, 2023 ’ਚ 3 ਤੇ 2026 ਵਿਸ਼ਵ ਕੱਪ ਵਿੱਚ 8 ਗੋਲ ਕਰਕੇ ਆਪਣੇ ਵਿਸ਼ਵ ਕੱਪ ਗੋਲਾਂ ਦੀ ਗਿਣਤੀ 13 ਤੱਕ ਪਹੁੰਚਾ ਲਈ ਹੈ। ਇਸ ਤਰ੍ਹਾਂ ਕਰੀਅਰ ਦੇ ਕੁੱਲ ਵਿਸ਼ਵ ਕੱਪ ਗੋਲਾਂ ’ਚ ਹਰਮਨਪ੍ਰੀਤ ਸਿੰਘ ਹੁਣ ਰਾਜਿੰਦਰ ਸਿੰਘ ਸੀਨੀਅਰ ਦੇ 12 ਗੋਲਾਂ ਤੋਂ ਇੱਕ ਗੋਲ ਅੱਗੇ ਹਨ। ਪਰ ਇੱਕੋ ਵਿਸ਼ਵ ਕੱਪ ’ਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਅਜੇ ਵੀ ਰਾਜਿੰਦਰ ਸਿੰਘ ਸੀਨੀਅਰ ਦੇ ਨਾਂਅ ਹੈ।
Ad Position 22
No active advertisement
ਪਿਛਲੀ ਖ਼ਬਰ ਹਾਕੀ ਦੇ ਜਾਦੂਗਰ ਧਿਆਨ ਚੰਦ ਨੇ ਜਦ ਵਿਰੋਧੀ ਖਿਡਾਰੀ ਦੀ ਕੀਤੀ ਪ੍ਰਸੰਸਾ ਅਗਲੀ ਖ਼ਬਰ ਵੇਲਾਵਨ ਸੇਂਥਿਲਕੁਮਾਰ ਨੇ ਬੁਡਾਪੈਸਟ ਓਪਨ ਸਕੁਐਸ਼ ਜਿੱਤਿਆ
Ad Position 24