ਗੁਹਾਟੀ, 10 ਅਪ੍ਰੈਲ (ਏਜੰਸੀ)-ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਆਈ.ਪੀ.ਐਲ. ਦੇ 16ਵੇਂ ਮੈਚ ਵਿਚ 6 ਵਿਕਟਾਂ ਨਾਲ ਹਰਾਇਆ | ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਬੈਂਗਲੁਰੂ ਨੇ ਆਪਣੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ ਕੁੱਲ 201 ਦÏੜਾਂ ਬਣਾਈਆਂ | ਬੈਂਗਲੁਰੂ ਦੀ ਸ਼ੁਰੂਆਤ ਮਾੜੀ ਰਹੀ | ਉਨ੍ਹਾਂ ਨੇ ਪਹਿਲੀ ਹੀ ਗੇਂਦ 'ਤੇ ਫਿਲ ਸਾਲਟ (0 ਦÏੜਾਂ) ਦੀ ਵਿਕਟ ਗੁਆ ਦਿੱਤੀ | ਵਿਰਾਟ ਕੋਹਲੀ ਨੇ 16 ਗੇਂਦਾਂ 'ਤੇ 32 ਦÏੜਾਂ ਬਣਾਈਆਂ | ਕਪਤਾਨ ਰਜਤ ਪਾਟੀਦਾਰ ਤੇ ਵੈਂਕਟੇਸ਼ ਅਈਅਰ ਨੇ ਅੱਠਵੀਂ ਵਿਕਟ ਲਈ 41 ਦÏੜਾਂ ਦੀ ਸਾਂਝੇਦਾਰੀ ਕੀਤੀ | ਪਾਟੀਦਾਰ ਨੇ 40 ਗੇਂਦਾਂ 'ਤੇ 63 ਦÏੜਾਂ ਬਣਾਈਆਂ ਤੇ 202 ਦੌੜਾਂ ਦਾ ਇਕ ਮਜ਼ਬੂਤ ਟੀਚਾ ਰੱਖਿਆ | ਜਵਾਬ 'ਚ ਰਾਜਸਥਾਨ ਲਈ ਬੱਲੇਬਾਜ਼ੀ ਕਰਦੇ ਹੋਏ ਯਸ਼ਸਵੀ ਜੈਸਵਾਲ ਨੇ ਜਲਦ ਹੀ ਆਪਣੀ ਵਿਕਟ ਗੁਆ ਦਿੱਤੀ ਪਰ ਵੈਭਵ ਸੂਰਿਆਵੰਸ਼ੀ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 15 ਗੇਂਦਾਂ 'ਚ ਅਰਧ ਸੈਂਕੜਾ ਲਗਾਇਆ | ਉਸਨੇ ਕੁੱਲ 78 ਬਣਾਈਆਂ | ਵੈਭਵ ਦੇ ਆਉਟ ਹੋਣ ਤੋਂ ਤੁਰੰਤ ਬਾਅਦ, ਅਗਲੀ ਹੀ ਗੇਂਦ 'ਤੇ ਸ਼ਿਮਰੋਨ ਹੇਟਮਾਇਰ (0) ਆਊਟ ਹੋ ਗਏ | ਇਸ ਤੋਂ ਬਾਅਦ ਰਿਆਨ ਪਰਾਗ ਨੇ (3 ਦÏੜਾਂ) ਨੇ ਵਿਕਟ ਗਵਾ ਦਿੱਤੀ | ਧਰੁਵ ਜੁਰੇਲ ਵਲੋਂ ਕੀਤੀ ਗਈ ਸਾਨਦਾਰ ਬੱਲੇਬਾਜ਼ੀ ਸਦਕਾ ਰਾਜਸਥਾਨ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ |
ਖੇਡ ਸੰਸਾਰ
Free
ਰਾਜਸਥਾਨ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ <br/>
ਅਜੀਤ ਡੈਸਕ
11-04-2026