14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਰਿਵਾਰ ਸਮੇਤ ਬਰਤਾਨੀਆ ਛੱਡ ਕੇ ਭਾਰਤ ਆਉਣਾ ਚਾਹੁੰਦੈ ਪੱਤਰਕਾਰ ਅਮੋਲ <br/>

Ad Position 21
No active advertisement
ਅਜੀਤ ਡੈਸਕ 11-04-2026
ਲੰਡਨ, 10 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦਾ ਬੀ.ਬੀ.ਸੀ. ਦਾ ਪੱਤਰਕਾਰ ਅਮੋਲ ਰਾਜਨ ਦਾ ਕਹਿਣਾ ਹੈ, ਕਿ ਉਹ ਆਪਣੇ ਪਰਿਵਾਰ ਨਾਲ ਭਾਰਤ ਆ ਕੇ ਰਹਿਣਾ ਚਾਹੁੰਦਾ ਹੈ | ਉਸਨੇ ਭਾਰਤ 'ਚ ਬੱਚਿਆਂ ਦੀ ਪਾਲਣ ਪੋਸ਼ਣ ਕਰਨ ਬਾਰੇ ਸੋਚਿਆ ਹੈ ਕਿਉਂਕਿ ਉਹ ਬਰਤਾਨੀਆਂ ਨੂੰ ਲੈ ਕੇ 'ਬਹੁਤ ਚਿੰਤਤ' ਹੈ | ਉਸਦੇ ਅਨੁਸਾਰ ਇੰਗਲੈਂਡ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ | ਜਿਸ ਕਾਰਨ ਆਪਣੇ ਪਰਿਵਾਰ ਨੂੰ ਭਾਰਤ 'ਚ ਮੁੜ ਸਥਾਪਿਤ ਕਰਨ ਬਾਰੇ ਵਿਚਾਰ ਕਰ ਰਿਹਾ ਹੈ | ਕਲਕੱਤਾ 'ਚ ਜਨਮੇ ਅਮੋਲ ਨੇ ਕਿਹਾ ਕਿ ਭਾਰਤ 'ਉਤਸ਼ਾਹਜਨਕ ਤੇ ਊਰਜਾਵਾਨ ਹੈ ਜਦਕਿ ਬਰਤਾਨੀਆ ਵਿਚ ਇਹ ਭਾਵਨਾ ਅਲੋਪ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਮੈਂ ਤੰਦਰੁਸਤ ਅਤੇ ਸਿਹਤਮੰਦ ਰਹਿਣਾ ਚਾਹੁੰਦਾ ਹਾਂ ਤੇ ਮੈਂ ਸੌਣਾ ਚਾਹੁੰਦਾ ਹਾਂ ਜੋ ਭਾਰਤ 'ਚ ਹੀ ਸੰਭਵ ਹੈ | ਮੈਂ ਆਪਣੇ ਬੱਚਿਆਂ ਨੂੰ ਭਾਰਤ ਲੈ ਜਾਣ ਦੀ ਯੋਜਨਾ ਬਣਾਈ ਹੈ ਜਦੋਂ ਉਹ ਵੱਡੇ ਹੋ ਜਾਣ ਤਾਂ ਖੁਦ ਫੈਸਲਾ ਕਰਨ ਕਿ ਉਹ ਕਿੱਥੇ ਰਹਿਣਾ ਚਾਹੁੰਦੇ ਹਨ | ਅਮੋਲ ਨੇ 2013 ਵਿਚ ਅਕਾਦਮਿਕ ਸ਼ਾਰਲੋਟ ਫੇਅਰਕਲੋਥ ਨਾਲ ਵਿਆਹ ਕੀਤਾ ਸੀ ਤੇ ਉਹਨਾਂ ਦੇ ਚਾਰ ਬੱਚੇ ਹਨ | ਰਾਜਨ ਨੇ ਕਿਹਾ ਕਿ ਉਹ ਆਪਣੇ ਦੇਸ਼ ਇੰਗਲੈਂਡ ਨੂੰ ਪਿਆਰ ਕਰਦਾ ਹੈ | '1960 ਅਤੇ 70 ਦੇ ਦਹਾਕੇ ਵਿਚ ਇੰਗਲੈਂਡ ਵਿਚ ਇਤਿਹਾਸ ਰਚਿਆ ਜਾ ਰਿਹਾ ਸੀ | ਇਥੇ ਸ਼ਾਂਤੀ ਸੀ | ਭਾਰਤ ਅਜਿਹੀ ਜਗ੍ਹਾ ਹੈ ਜਿੱਥੇ ਇਤਿਹਾਸ ਰਚਿਆ ਜਾ ਰਿਹਾ ਹੈ | 'ਭਾਰਤ 1.4 ਅਰਬ ਲੋਕਾਂ ਦਾ ਇਕ ਨੌਜਵਾਨ ਦੇਸ਼ ਹੈ | 'ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਭਾਰਤ ਦਾ ਅਨੁਭਵ ਕਰਨ ਅਤੇ ਫਿਰ ਆਪਣਾ ਫੈਸਲਾ ਕਰਨ | ਕੰਮ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਂ ਸ਼ਾਇਦ ਪਿਛਲੇ ਕੁਝ ਸਾਲਾਂ 'ਚ 400 ਜਾਂ 500 ਦਰਦ ਨਿਵਾਰਕ ਲਏ ਹਨ | ਮੈਂ ਇਸ ਤੋਂ ਦੂਰ ਜਾਣਾ ਚਾਹੁੰਦਾ ਹਾਂ ਅਤੇ ਮੈਂ ਤੰਦਰੁਸਤ ਅਤੇ ਸਿਹਤਮੰਦ ਰਹਿਣਾ ਚਾਹੁੰਦਾ ਹਾਂ ਅਤੇ ਮੈਂ ਸੌਣਾ ਚਾਹੁੰਦਾ ਹਾਂ |


Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਤਸਕਰੀ ਦੇ ਦੋਸ਼ਾਂ 'ਚ 2 ਵਿਅਕਤੀਆਂ ਨੂੰ 19 ਸਾਲ ਕੈਦ ਅਗਲੀ ਖ਼ਬਰ ਰਾਜਸਥਾਨ ਨੇ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ <br/>
Ad Position 24