ਬੈਂਗਲੁਰੂ, 15 ਅਪ੍ਰੈਲ (ਏਜੰਸੀ)-ਰਸਿਖ ਸਲਾਮ ਡਾਰ ਅਤੇ ਭੁਵਨੇਸ਼ਵਰ ਕੁਮਾਰ ਦੀ ਧਾਰਦਾਰ ਗੇਂਦਬਾਜ਼ੀ ਤੋਂ ਬਾਅਦ ਵਿਰਾਟ ਕੋਹਲੀ ਦੀ ਦਮਦਾਰ ਬੱਲੇਬਾਜ਼ੀ ਦੀ ਬਦੌਲਤ ਰਾਇਲ ਚੈਂਲੇਂਜਰਸ ਬੈਂਗਲੁਰੂ (ਆਰ.ਸੀ.ਬੀ.) ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ | ਬੈਂਗਲੂਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਟਾੱਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਲਖਨਊ ਦੀ ਟੀਮ 20 ਓਵਰਾਂ 'ਚ 10 ਵਿਕਟਾਂ 'ਤੇ 146 ਦੌੜਾਂ ਹੀ ਬਣਾ ਸਕੀ | ਬੈਂਗਲੁਰੂ ਵਲੋਂ ਰਸਿਖ ਸਲਾਮ ਨੇ 4 ਓਵਰਾਂ 'ਚ 24 ਦੌੜਾਂ ਦੇ ਕੇ 4 ਵਿਕਟਾਂ, ਜਦੋਂਕਿ ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ 'ਚ 27 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ | ਜਵਾਬ 'ਚ ਆਰ.ਸੀ.ਬੀ. ਨੇ 15.1 ਓਵਰ 'ਚ 5 ਵਿਕਟਾਂ 'ਤੇ 149 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂਅ ਕਰ ਲਿਆ | ਵਿਰਾਟ ਕੋਹਲੀ ਨੇ 34 ਗੇਂਦਾਂ 'ਤੇ ਸ਼ਾਨਦਾਰ 49 ਦੌੜਾਂ (ਚੌਕੇ 6, ਛੱਕੇ 1) ਬਣਾਈਆਂ |
ਖੇਡ ਸੰਸਾਰ
Free
ਬੈਂਗਲੁਰੂ ਨੇ ਇਕਪਾਸੜ ਮੈਚ 'ਚ ਲਖਨਊ ਨੂੰ ਹਰਾਇਆ <br/>
ਅਜੀਤ ਡੈਸਕ
16-04-2026