05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਭਾਰਤੀ ਵਿਅਕਤੀ 'ਤੇ ਲੱਗੇ ਅਸ਼ਲੀਲ ਹਰਕਤਾਂ ਦੇ ਦੋਸ਼

Ad Position 21
No active advertisement
ਅਜੀਤ ਡੈਸਕ 16-04-2026

ਮੈਲਬੋਰਨ, 15 ਅਪ੍ਰੈਲ (ਪਰਮਵੀਰ ਸਿੰਘ ਆਹਲੂਵਾਲੀਆ)-ਸਿੰਗਾਪੁਰ ਤੋਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਲਈ ਅੰਤਰਰਾਸ਼ਟਰੀ ਉਡਾਣ ਦੌਰਾਨ ਭਾਰਤੀ ਮੂਲ ਦੇ 52 ਸਾਲਾ ਵਿਅਕਤੀ 'ਤੇ ਇਕ ਔਰਤ ਨਾਲ ਅਸ਼ਲੀਲ ਹਰਕਤਾਂ ਦੇ ਗੰਭੀਰ ਦੋਸ਼ ਲੱਗੇ ਹਨ¢ ਜਾਣਕਾਰੀ ਮੁਤਾਬਕ ਔਰਤ ਨੇ ਉਡਾਣ ਦੌਰਾਨ ਹੀ ਏਅਰਲਾਈਨ ਸਟਾਫ਼ ਨੂੰ ਇਸ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਦੀ ਸੁਰੱਖਿਆ ਲਈ ਉਸ ਨੂੰ ਹੋਰ ਸੀਟ 'ਤੇ ਬਿਠਾ ਦਿੱਤਾ ਗਿਆ¢ ਸਟਾਫ ਵਲੋਂ ਬਾਕੀ ਸਫ਼ਰ ਦੌਰਾਨ ਦੋਸ਼ੀ ਵਿਅਕਤੀ 'ਤੇ ਨਿਗਰਾਨੀ ਰੱਖੀ ਗਈ ਅਤੇ ਲੈਂਡਿੰਗ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ¢ ਜਦੋਂ ਜਹਾਜ਼ ਪਰਥ ਹਵਾਈ ਅੱਡੇ 'ਤੇ ਪੁੱਜਾ ਤਾਂ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਬਰਤਾਨੀਆ ਨੂੰ ਵਪਾਰਕ ਚਿਤਾਵਨੀ <br/> ਅਗਲੀ ਖ਼ਬਰ ਬੈਂਗਲੁਰੂ ਨੇ ਇਕਪਾਸੜ ਮੈਚ 'ਚ ਲਖਨਊ ਨੂੰ ਹਰਾਇਆ <br/>
Ad Position 24