05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਟਰੰਪ ਵਲੋਂ ਬਰਤਾਨੀਆ ਨੂੰ ਵਪਾਰਕ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 16-04-2026
ਲੈਸਟਰ (ਇੰਗਲੈਂਡ), 15 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਸਖ਼ਤ ਲਹਿਜ਼ੇ ਵਿਚ ਚਿਤਾਵਨੀ ਦਿੱਤੀ ਹੈ ਕਿ ਜੇ ਬਰਤਾਨੀਆ ਨੇ ਈਰਾਨ ਮਾਮਲੇ 'ਤੇ ਅਮਰੀਕਾ ਦਾ ਪੂਰਾ ਸਾਥ ਨਾ ਦਿੱਤਾ ਤਾਂ ਦੋਵੇਂ ਦੇਸ਼ਾਂ ਵਿਚ ਹੋਏ ਵਪਾਰਕ ਸਮਝÏਤੇ ਦੀਆਂ ਸ਼ਰਤਾਂ ਬਦਲੀਆਂ ਜਾ ਸਕਦੀਆਂ ਹਨ¢ ਇਸ ਬਿਆਨ ਨਾਲ ਅਮਰੀਕਾ ਅਤੇ ਬਰਤਾਨੀਆ ਦੇ ਰਿਸ਼ਤਿਆਂ ਵਿਚ ਨਵਾਂ ਤਣਾਅ ਪੈਦਾ ਹੋ ਗਿਆ ਹੈ¢ਟਰੰਪ ਨੇ ਇਕ ਇੰਟਰਵਿਊ ਦÏਰਾਨ ਕਿਹਾ ਕਿ ਅਮਰੀਕਾ ਨੇ ਬਰਤਾਨੀਆ ਨੂੰ ਇਕ ਚੰਗਾ ਵਪਾਰਕ ਸਮਝÏਤਾ ਦਿੱਤਾ ਸੀ ਪਰ ਲੋੜ ਪੈਣ 'ਤੇ ਉਸ ਵਿਚ ਤਬਦੀਲੀ ਕੀਤੀ ਜਾ ਸਕਦੀ ਹੈ¢ ਉਸ ਨੇ ਇਹ ਵੀ ਕਿਹਾ ਕਿ ਜਦੋਂ ਅਮਰੀਕਾ ਨੇ ਈਰਾਨ ਖ਼ਿਲਾਫ਼ ਆਪਣੀ ਕਾਰਵਾਈ ਲਈ ਸਹਿਯੋਗ ਮੰਗਿਆ ਤਾਂ ਬਰਤਾਨੀਆ ਨੇ ਉਸ ਤਰ੍ਹਾਂ ਸਾਥ ਨਹੀਂ ਦਿੱਤਾ ਜਿਵੇਂ ਉਮੀਦ ਸੀ¢ ਟਰੰਪ ਨੇ ਦੋਵੇਂ ਦੇਸ਼ਾਂ ਦੇ ਖ਼ਾਸ ਰਿਸ਼ਤੇ ਬਾਰੇ ਵੀ ਕਿਹਾ ਕਿ ਇਹ ਪਹਿਲਾਂ ਹੋਰ ਵਧੀਆ ਸਨ ਪਰ ਹੁਣ ਹਲਾਤ ਬਦਲੇ ਹੋਏ ਹਨ¢ਟਰੰਪ ਨੇ ਕੀਰ ਸਟਾਰਮਰ ਦੀਆਂ ਨੀਤੀਆਂ 'ਤੇ ਵੀ ਨਿਸ਼ਾਨਾ ਸਾਧਿਆ¢ ਉਸ ਨੇ ਇਮੀਗ੍ਰੇਸ਼ਨ ਅਤੇ ਊਰਜਾ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਰਤਾਨੀਆ ਗ਼ੈਰ-ਕਾਨੂੰਨੀ ਪ੍ਰਵਾਸ ਅਤੇ ਗਲਤ ਫ਼ੈਸਲਿਆਂ ਦਾ ਨੁਕਸਾਨ ਝੱਲ ਰਿਹਾ ਹੈ¢ ਉਸ ਨੇ ਉੱਤਰੀ ਸਮੁੰਦਰੀ ਖੇਤਰ ਵਿਚ ਤੇਲ-ਗੈਸ ਨੀਤੀ ਨੂੰ ਲੈ ਕੇ ਵੀ ਸਟਾਰਮਰ ਦੇ ਰੁਖ ਨੂੰ ਗਲਤ ਕਰਾਰ ਦਿੱਤਾ¢

Ad Position 22
No active advertisement
ਪਿਛਲੀ ਖ਼ਬਰ ਜਲਿ੍ਹਆਂਵਾਲਾ ਬਾਗ਼ ਕਤਲੇਆਮ ਲਈ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਦੀ ਮੁੜ ਮੰਗ <br/> ਅਗਲੀ ਖ਼ਬਰ ਭਾਰਤੀ ਵਿਅਕਤੀ 'ਤੇ ਲੱਗੇ ਅਸ਼ਲੀਲ ਹਰਕਤਾਂ ਦੇ ਦੋਸ਼
Ad Position 24