05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਜਲਿ੍ਹਆਂਵਾਲਾ ਬਾਗ਼ ਕਤਲੇਆਮ ਲਈ ਬਰਤਾਨਵੀ ਸਰਕਾਰ ਤੋਂ ਮੁਆਫ਼ੀ ਦੀ ਮੁੜ ਮੰਗ <br/>

Ad Position 21
No active advertisement
ਅਜੀਤ ਡੈਸਕ 16-04-2026
ਲੰਡਨ, 15 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਲਿ੍ਹਆਂਵਾਲਾ ਬਾਗ ਕਤਲੇਆਮ 1919 ਸੈਂਟੇਨਰੀ ਕਮੇਟੀ ਨੇ ਮੁੜ ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਰਤਾਨਵੀ ਸਾਮਰਾਜ ਦੇ ਸਭ ਤੋਂ ਕਠੋਰ ਅੱਤਿਆਚਾਰਾਂ ਵਿਚੋਂ ਜਾਣੇ ਜਾਂਦੇ ਜਲਿ੍ਹਆਂਵਾਲਾ ਬਾਗ ਕਤਲੇਆਮ ਲਈ ਪੂਰੀ ਅਤੇ ਅਧਿਕਾਰਤ ਮੁਆਫ਼ੀ ਮੰਗੇ¢ਬਰਤਾਨੀਆ ਦੀ ਸੰਸਦ ਵਿਚ ਕਰਵਾਏ ਗਏ ਯਾਦਗਾਰੀ ਸਮਾਗਮ ਵਿਚ ਦੇਸ਼ ਭਰ ਤੋਂ ਆਏ ਭਾਈਚਾਰੇ ਦੇ ਨੁਮਾਇੰਦੇ ਸ਼ਾਮਿਲ ਹੋਏ, ਜਿਨ੍ਹਾਂ ਵਿਚ ਹਰਸੇਵ ਬੈਂਸ (ਨੈਸ਼ਨਲ ਪ੍ਰਧਾਨ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਜੀ.ਬੀ.) ਅਤੇ ਪਰਵੇਜ਼ ਫਤੇਹ (ਸਾਊਥ ਏਸ਼ੀਆ ਪੀਪਲਜ਼ ਫੋਰਮ) ਨੇ ਲਾਰਡ ਕੁਲਦੀਪ ਸਿੰਘ ਸਾਹੋਤਾ, ਲਾਰਡ ਪ੍ਰੇਮ ਸਿੱਕਾ, ਲਾਰਡ ਸ਼ਫ਼ਾਕ ਮੁਹੰਮਦ ਦੇ ਨਾਲ ਹਿੱਸਾ ਲਿਆ¢ ਇਸ ਮੀਟਿੰਗ ਵਿਚ ਸੰਸਦ ਮੈਂਬਰ ਜੌਹਨ ਮੈਕਡੌਨਲ (ਮੇਜ਼ਬਾਨ), ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਵਰਿੰਦਰ ਜੱਸ, ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ, ਸੰਸਦ ਮੈਂਬਰ ਬਾਗੀ ਸ਼ੰਕਰ, ਸੰਸਦ ਮੈਂਬਰ ਜਸ ਅਠਵਾਲ ਅਤੇ ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ ਵੀ ਸ਼ਾਮਿਲ ਸਨ¢ ਟ੍ਰੇਡ ਯੂਨੀਅਨਾਂ ਦੇ ਆਗੂ ਐਲੈਕਸ ਗਾਰਡਨ ਅਤੇ ਗਵੇਨ ਲਿਟਲ ਨੇ ਵੀ ਆਪਣੀ ਹਮਾਇਤ ਦਿੱਤੀ ਅਤੇ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਭੋਗਲ ਅਤੇ ਸਕੱਤਰ ਜੋਗਿੰਦਰ ਕੌਰ ਬੈਂਸ ਵਲੋਂ ਕੀਤੀ ਗਈ ਅਪੀਲ ਦਾ ਸਮਰਥਨ ਕੀਤਾ¢ਬੁਲਾਰਿਆਂ ਨੇ ਕਿਹਾ ਕਿ 13 ਅਪ੍ਰੈਲ, 1919 ਨੂੰ ਅੰਮਿ੍ਤਸਰ ਵਿਚ ਇਕ ਸ਼ਾਂਤਮਈ ਇਕੱਠ 'ਤੇ ਗੋਲੀਆਂ ਚਲਾ ਕੇ ਸੈਂਕੜੇ ਨਿਰਦੋਸ਼ਾਂ ਨੂੰ ਬਰਤਾਨਵੀ ਸਿਪਾਹੀਆਂ ਨੇ ਸ਼ਹੀਦ ਕਰ ਦਿੱਤਾ ਸੀ¢ ਇਹ ਲੋਕ ਰੌਲਟ ਐਕਟ ਵਰਗੇ ਦਮਨਕਾਰੀ ਕਾਨੂੰਨ ਦੇ ਵਿਰੋਧ ਵਿਚ ਇਕੱਠੇ ਹੋਏ ਸਨ ਅਤੇ ਉਸ ਵੇਲੇ ਇਹ ਸਾਰੇ ਬਰਤਾਨਵੀ ਰਾਜ ਦੇ ਨਾਗਰਿਕ ਸਨ¢ਇਕ ਸਦੀ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ, ਕਿਸੇ ਵੀ ਬਰਤਾਨਵੀ ਸਰਕਾਰ ਨੇ ਇਸ ਕਤਲੇਆਮ ਲਈ ਅਧਿਕਾਰਕ ਮੁਆਫ਼ੀ ਨਹੀਂ ਮੰਗੀ¢ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਸੰਸਦ ਨਾਲ ਲਗਾਤਾਰ ਸੰਪਰਕ, ਹਰ ਸਾਲ ਹਾਊਸ ਆਫ਼ ਕਾਮਨਜ਼ ਵਿਚ ਯਾਦਗਾਰੀ ਸਮਾਗਮ ਕਰਵਾਏ ਜਾਂਦੇ ਹਨ ਅਤੇ ਵੱਖ-ਵੱਖ ਸਰਕਾਰਾਂ ਨਾਲ ਪੱਤਰ ਵਿਹਾਰ ਦੇ ਬਾਵਜੂਦ, ਹਮੇਸ਼ਾਂ ਇਸ ਘਟਨਾ ਨੂੰ ਅਫ਼ਸੋਸਜਨਕ ਕਹਿ ਕੇ ਟਾਲ ਦਿੱਤਾ ਜਾਂਦਾ ਹੈ¢ਕਮੇਟੀ ਵਲੋਂ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੂੰ ਲਿਖੇ ਪੱਤਰ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਵਲੋਂ ਇਕ ਬਿਨਾਂ ਦਸਤਖ਼ਤਾਂ ਵਾਲਾ ਪੱਤਰ ਭੇਜਿਆ ਗਿਆ, ਜਿਸ ਨੂੰ ਇਸ ਕਤਲੇਆਮ ਦੇ ਬੇਗੁਨਾਹ ਸ਼ਹੀਦਾਂ ਦੀ ਯਾਦ ਦਾ ਸਭ ਤੋਂ ਵੱਡਾ ਅਪਮਾਨ ਮੰਨਿਆ ਜਾ ਰਿਹਾ ਹੈ¢ ਕਮੇਟੀ ਦੇ ਬੁਲਾਰੇ ਨੇ ਕਿਹਾ ਕਿ ਇਹ ਮਾਮਲਾ 2019 ਵਿਚ ਲੇਬਰ ਪਾਰਟੀ ਵਲੋਂ ਕੀਤੇ ਗਏ ਵਾਅਦਿਆਂ ਤੋਂ ਬਾਅਦ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ¢ ਹੁਣ ਜਦੋਂਕਿ ਲੇਬਰ ਪਾਰਟੀ ਸਰਕਾਰ ਵਿਚ ਹੈ, ਭਾਈਚਾਰਕ ਆਗੂ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਹ ਆਪਣੇ ਵਾਅਦੇ ਨੂੰ ਪੂਰਾ ਕਰੇ ਅਤੇ ਇਤਿਹਾਸਕ ਜ਼ਿੰਮੇਵਾਰੀ ਵੱਲ ਇਕ ਫੈਸਲਾਕੁਨ ਕਦਮ ਚੁੱਕੇ¢

Ad Position 22
No active advertisement
ਪਿਛਲੀ ਖ਼ਬਰ ਕੈਲਗਰੀ ਦੀਆਂ ਸੰਗਤਾਂ ਨੇ ਖ਼ਾਲਸਾ ਸਾਜਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਟਰੰਪ ਵਲੋਂ ਬਰਤਾਨੀਆ ਨੂੰ ਵਪਾਰਕ ਚਿਤਾਵਨੀ <br/>
Ad Position 24