ਹੈਦਰਾਬਾਦ, 22 ਅਪ੍ਰੈਲ (ਪੀ. ਟੀ. ਆਈ.)-ਸਾਬਕਾ ਭਾਰਤੀ ਕਿ੍ਕਟਰ ਚੇਤੇਸ਼ਵਰ ਪੁਜਾਰਾ ਨੇ ਅਭਿਸ਼ੇਕ ਸ਼ਰਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ 'ਚ ਇਕ ਖਾਸ ਹੁਨਰ ਹੈ ਅਤੇ ਉਹ ਸੈਂਕੜੇ ਨੂੰ ਆਸਾਨ ਬਣਾ ਦਿੰਦੇ ਹਨ | ਪੁਜਾਰਾ ਨੇ ਕਿਹਾ ਕਿ ਜਦੋਂ ਉਹ (ਅਭਿਸ਼ੇਕ) ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਕਲਾਸ ਹਰ ਕਿਸੇ ਲਈ ਦੇਖਣ ਨੂੰ ਮਿਲਦੀ ਹੈ | ਬਹੁਤ ਘੱਟ ਬੱਲੇਬਾਜ਼ਾਂ ਕੋਲ ਅਭਿਸ਼ੇਕ ਸ਼ਰਮਾ ਵਰਗੀ ਪ੍ਰਤਿਭਾ ਅਤੇ ਕਲਾਸ ਹੁੰਦੀ ਹੈ | ਜ਼ਿਕਰਯੋਗ ਹੈ ਕਿ ਸਨਰਾਈਜ਼ਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ੀ ਅਭਿਸ਼ੇਕ ਨੇ ਆਈ.ਪੀ.ਐਲ. ਮੈਚ 'ਚ ਦਿੱਲੀ ਕੈਪੀਟਲਜ਼ ਦੇ ਗੇਂਦਬਾਜ਼ੀ ਹਮਲੇ ਦੀਆਂ ਧੱਜੀਆਂ ਉਡਾਉਂਦਿਆਂ ਆਪਣੀ ਟੀਮ ਨੂੰ ਆਸਾਨ ਜਿੱਤ ਦਿਵਾਈ ਸੀ | ਅਭਿਸ਼ੇਕ ਨੇ ਤੂਫ਼ਾਨੀ ਪਾਰੀ ਖੇਡਦਿਆਂ 68 ਗੇਂਦਾਂ 'ਚ 10 ਚੌਕਿਆਂ ਅਤੇ 10 ਛੱਕਿਆਂ ਦੀ ਮਦਦ ਨਾਲ ਅਜੇਤੂ 135 ਦੌੜਾਂ ਬਣਾਈਆਂ, ਜਿਸ ਨਾਲ ਸਨਰਾਈਜ਼ਰਸ ਨੇ ਦੋ ਵਿਕਟਾਂ 'ਤੇ 242 ਦੌੜਾਂ ਬਣਾਈਆਂ ਅਤੇ ਫਿਰ 47 ਦੌੜਾਂ ਨਾਲ ਜਿੱਤ ਦਰਜ ਕੀਤੀ |
ਖੇਡ ਸੰਸਾਰ
Free
ਅਭਿਸ਼ੇਕ ਸ਼ਰਮਾ ਸੈਂਕੜੇ ਨੂੰ ਆਸਾਨ ਬਣਾ ਦਿੰਦੇ ਹਨ-ਪੁਜਾਰਾ
ਅਜੀਤ ਡੈਸਕ
23-04-2026