ਸ਼ਿਕਾਗੋ, 22 ਅਪ੍ਰੈਲ (ਕੇਵਲ ਗੁਰਾਇਆ)-ਗੁਰਦੁਆਰਾ ਸਾਹਿਬ ਕਰਾਊਨ ਪੁੰਆਇਟ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਾਈ ਇੰਦਰਜੀਤ ਸਿੰਘ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਹਰਸਿਮਰ ਕੌਰ ਤੇ ਪੰਜਾਬੀ ਸਕੂਲ ਦੇ ਬੱਚਿਆਂ ਵਲੋਂ ਸ਼ਬਦ ਗਾਇਨ ਕੀਤੇ ਗਏ | ਗੁਰਏਕ ਸਿੰਘ, ਨਿਮਰਤ ਕੌਰ ਅਤੇ ਗੁਰਸਿਫਤ ਕੌਰ ਨੇ ਵਿਸਾਖੀ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ | ਪੰਜਾਬੀ ਸਕੂਲ ਦੇ ਇੰਚਾਰਜ ਰਵਿੰਦਰ ਸਹਿਰਾਅ ਵਲੋਂ ਬੱਚਿਆਂ ਦੀ ਸ਼ਲਾਘਾ ਕਰਦਿਆਂ ਮਾਪਿਆਂ ਨੂੰ ਵਧਾਈ ਦਿੱਤੀ ਗਈ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ |