05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਰਾਜਸਥਾਨ ਦੀ ਜਿੱਤ 'ਚ ਚਮਕਿਆ ਜਡੇਜਾ <br/>

Ad Position 21
No active advertisement
ਅਜੀਤ ਡੈਸਕ 23-04-2026

ਲਖਨਊ, 22 ਅਪ੍ਰੈਲ (ਏਜੰਸੀ)-ਅਟਲ ਬਿਹਾਰੀ ਵਾਜਪਾਈ ਸਟੇਡੀਅਮ 'ਚ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਇਕ ਅਹਿਮ ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਨੇ ਮੇਜ਼ਬਾਨ ਲਖਨਊ ਸੁਪਰ ਜਾਇੰਟਸ ਨੂੰ 40 ਦੌੜਾਂ ਨਾਲ ਹਰਾ ਕੇ ਅੰਕ ਸੂਚੀ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ | ਰਾਜਸਥਾਨ ਦੇ ਗੇਂਦਬਾਜ਼ਾਂ ਨੇ ਘੱਟ ਸਕੋਰ ਦੇ ਬਾਵਜੂਦ ਅਨੁਸ਼ਾਸਿਤ ਖੇਡ ਦਾ ਪ੍ਰਦਰਸ਼ਨ ਕਰਦਿਆਂ ਲਖਨਊ ਦੀ ਪੂਰੀ ਟੀਮ ਨੂੰ ਮਹਿਜ਼ 119 ਦੌੜਾਂ 'ਤੇ ਹੀ ਢੇਰ ਕਰ ਦਿੱਤਾ | ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ ਅਤੇ ਇਕ ਸਮੇਂ ਟੀਮ ਨੇ 77 ਦੌੜਾਂ 'ਤੇ ਹੀ ਆਪਣੇ 5 ਅਹਿਮ ਬੱਲੇਬਾਜ਼ ਗੁਆ ਦਿੱਤੇ ਸਨ | ਲਖਨਊ ਦੇ ਤੇਜ਼ ਗੇਂਦਬਾਜ਼ ਮੁਹਸਿਨ ਖ਼ਾਨ ਅਤੇ ਪਿ੍ੰਸ ਯਾਦਵ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਰਾਜਸਥਾਨ ਦੇ ਉੱਪਰਲੇ ਕ੍ਰਮ ਨੂੰ ਜਲਦੀ ਪਵੇਲੀਅਨ ਭੇਜ ਦਿੱਤਾ | ਅਜਿਹੇ ਨਾਜ਼ੁਕ ਮੋੜ 'ਤੇ ਤਜਰਬੇਕਾਰ ਰਵਿੰਦਰ ਜਡੇਜਾ ਨੇ 29 ਗੇਂਦਾਂ 'ਚ 43 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ 159 ਦੌੜਾਂ ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ | 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੂੰ ਸ਼ੁਰੂਆਤੀ ਝਟਕੇ ਲੱਗੇ ਅਤੇ ਕਪਤਾਨ ਰਿਸ਼ਭ ਪੰਤ ਸਣੇ ਤਿੰਨ ਖਿਡਾਰੀ ਜ਼ੀਰੋ 'ਤੇ ਆਊਟ ਹੋ ਗਏ | ਮਿਸ਼ੇਲ ਮਾਰਸ਼ ਨੇ ਇਕੱਲੇ ਲੜਾਈ ਲੜਦਿਆਂ 41 ਗੇਂਦਾਂ 'ਚ 55 ਦੌੜਾਂ ਬਣਾਈਆਂ ਪਰ ਦੂਜੇ ਪਾਸੇ ਤੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਟੀਮ ਦਬਾਅ ਹੇਠ ਆ ਗਈ | ਰਾਜਸਥਾਨ ਵਲੋਂ ਜੋਫਰਾ ਆਰਚਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਬਿ੍ਜੇਸ਼ ਸ਼ਰਮਾ ਅਤੇ ਨਾਂਦਰੇ ਬਰਗਰ ਨੇ ਦੋ-ਦੋ ਵਿਕਟਾਂ ਲਈਆਂ | ਲਖਨਊ ਦੀ ਪੂਰੀ ਟੀਮ 18ਵੇਂ ਓਵਰ 'ਚ ਹੀ ਸਿਮਟ ਗਈ |

Ad Position 22
No active advertisement
ਪਿਛਲੀ ਖ਼ਬਰ ਸ਼ਿਕਾਗੋ ਵਿਖੇ ਵਿਸਾਖੀ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਭਾਰਤ ਫੀਫਾ ਮਹਿਲਾ ਵਿਕਾਸ ਪ੍ਰੋਗਰਾਮ ਲਈ ਚੁਣੇ ਗਏ 12 ਦੇਸ਼ਾਂ 'ਚ ਸ਼ਾਮਿਲ
Ad Position 24