05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਭਾਰਤ ਫੀਫਾ ਮਹਿਲਾ ਵਿਕਾਸ ਪ੍ਰੋਗਰਾਮ ਲਈ ਚੁਣੇ ਗਏ 12 ਦੇਸ਼ਾਂ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 23-04-2026

ਨਵੀਂ ਦਿੱਲੀ, 22 ਅਪ੍ਰੈਲ (ਪੀ. ਟੀ. ਆਈ.)-ਭਾਰਤ ਨੂੰ ਵਿਸ਼ਵ ਫੁੱਟਬਾਲ ਪ੍ਰਬੰਧਕ ਸੰਸਥਾ (ਫੀਫਾ) ਵਲੋਂ ਆਪਣੇ ਮਹਿਲਾ ਵਿਕਾਸ ਪ੍ਰੋਗਰਾਮ ਲਈ ਚੁਣੇ ਗਏ 12 ਦੇਸ਼ਾਂ 'ਚ ਸ਼ਾਮਿਲ ਕੀਤਾ ਗਿਆ | ਇਸ ਸੂਚੀ 'ਚ ਜਰਮਨੀ, ਨੀਦਰਲੈਂਡ, ਸਵੀਡਨ, ਸਕਾਟਲੈਂਡ, ਕੈਨੇਡਾ, ਮੈਕਸੀਕੋ, ਫਿਨਲੈਂਡ, ਘਾਨਾ, ਜਾਰਡਨ, ਲਿਥੁਆਨੀਆ ਅਤੇ ਪੈਰਾਗੁਏ ਵੀ ਸ਼ਾਮਿਲ ਹਨ | ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਵਲੋਂ ਦਿੱਤੀ ਗਈ ਵਪਾਰਕ ਰਣਨੀਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਦੀ ਵਿਸਥਾਰਿਤ ਪੇਸ਼ਕਾਰੀ ਤੋਂ ਬਾਅਦਹ ਫੀਫਾ ਵਲੋਂ ਭਾਰਤ ਨੂੰ ਸ਼ਾਮਿਲ ਕੀਤਾ ਗਿਆ ਹੈ | ਏ.ਆਈ.ਐਫ.ਐਫ. ਨੇ ਕਿਹਾ ਕਿ ਇਹ ਪ੍ਰੋਗਰਾਮ ਮਈ ਤੋਂ ਅਕਤੂਬਰ 2026 ਤੱਕ ਆਨਲਾਈਨ ਕਰਵਾਇਆ ਜਾਵੇਗਾ | ਇਹ ਕੋਰਸ ਖ਼ੁਦ ਫੀਫਾ ਵਲੋਂ ਦੇਸ਼ ਭਰ 'ਚ ਮਹਿਲਾ ਫੁੱਟਬਾਲ 'ਚ ਵੱਖ-ਵੱਖ ਹਿੱਸੇਦਾਰਾਂ ਲਈ ਤਿਆਰ ਕੀਤਾ ਜਾਵੇਗਾ | ਏ.ਆਈ.ਐਫ.ਐਫ. ਦੇ ਡਿਪਟੀ ਸੈਕਟਰੀ ਜਨਰਲ ਐਮ. ਸੱਤਿਆਨਾਰਾਇਣ ਨੇ ਕਿਹਾ ਕਿ ਇਹ ਸਾਡੇ ਲਈ ਦੇਸ਼ 'ਚ ਮਹਿਲਾ ਫੁੱਟਬਾਲ ਦੇ ਵਪਾਰਕ ਪਹਿਲੂ ਨੂੰ ਵਧਾਉਣ ਦਾ ਸਹੀ ਸਮਾਂ ਹੈ ਅਤੇ ਸਾਡੀਆਂ ਤਿੰਨ ਮਹਿਲਾ ਟੀਮਾਂ (ਸੀਨੀਅਰ, ਅੰਡਰ-20, ਅਤੇ ਅੰਡਰ-17) ਦਾ ਏ.ਐਫ.ਸੀ. ਏਸ਼ੀਅਨ ਕੱਪਾਂ ਲਈ ਉਨ੍ਹਾਂ ਦੇ ਸੰਬੰਧਿਤ ਉਮਰ ਵਰਗਾਂ 'ਚ ਕੁਆਲੀਫਾਈ ਕਰਨਾ ਸਾਡੀ ਸਮਰੱਥਾ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਦੀ ਜਿੱਤ 'ਚ ਚਮਕਿਆ ਜਡੇਜਾ <br/> ਅਗਲੀ ਖ਼ਬਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਸਰਕਾਰ ਸਹੀ ਢੰਗ ਨਾਲ ਮਾਨਤਾ ਦੇਵੇ–ਸਿੱਖ ਫੈਡਰੇਸ਼ਨ ਯੂ.ਕੇ. <br/>
Ad Position 24