05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

-ਬੈਡਮਿੰਟਨ ਜੂਨੀਅਰ ਅੰਡਰ-19- ਜਗਸ਼ੇਰ ਸਿੰਘ ਨੇ ਜਿੱਤੇ 3 ਚਾਂਦੀ ਦੇ ਤਗਮੇ <br/>

Ad Position 21
No active advertisement
ਅਜੀਤ ਡੈਸਕ 28-04-2026

ਨਾਭਾ, 27 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਜੰਮਪਲ ਜਗਸ਼ੇਰ ਸਿੰਘ ਖੰਗੂੜਾ ਨੇ ਜੂਨੀਅਰ ਬੈਡਮਿੰਟਨ ਅੰਡਰ-19 'ਚ ਸਿੰਗਲ ਵਰਗ ਲੜਕਿਆਂ ਦੇ ਮੁਕਾਬਲਿਆਂ 'ਚ ਚਾਂਦੀ ਦੇ ਤਿੰਨ ਤਗਮੇ ਜਿੱਤੇ ਹਨ | ਜਗਸ਼ੇਰ ਸਿੰਘ ਦੀ ਮਾਤਾ ਰਛਪਾਲ ਕੌਰ ਨੇ ਦੱਸਿਆ ਕਿ ਜਗਸ਼ੇਰ ਨੇ ਫਰਾਂਸ ਵਿਚ ਹੋਈਆਂ ਅੰਤਰਾਸ਼ਟਰੀ ਬੈਡਮਿੰਟਨ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਦੇ ਨਾਲ ਨਾਲ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਗਸ਼ੇਰ ਨੇ ਫਰਾਂਸ 'ਚ 2 ਅਪ੍ਰੈਲ ਨੂੰ ਚਾਂਦੀ ਦਾ ਤਗਮਾ ਜਿੱਤਿਆ, ਫਿਰ ਬੁਲਗਾਰੀਆ 'ਚ ਵੀ 16 ਅਪ੍ਰੈਲ ਨੂੰ ਚਾਂਦੀ ਦਾ ਤਗਮਾ ਜਿੱਤਿਆ ਤੇ ਸਾਈਪ੍ਰਸ 'ਚ ਵੀ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਦਾ ਪੁਰੀ ਦੁਨੀਆਂ ਵਿਚ ਨਾਂਅ ਰੌਸ਼ਨ ਕੀਤਾ | ਜਗਸ਼ੇਰ ਸਿੰਘ, ਜੋ ਕਿ ਸੱਤ ਸਾਲ ਦੀ ਉਮਰ ਤੋਂ ਹੀ ਬੈਡਮਿੰਟਨ ਖੇਡ ਰਿਹਾ ਹੈ, ਨੇ ਹਰੇਕ ਪੱਧਰ 'ਤੇ ਤਗਮੇ ਜਿੱਤੇ ਹਨ | ਪੰਜ ਵਾਰ ਪੰਜਾਬ ਸਟੇਟ ਚੈਪੀਂਅਨ ਅੰਡਰ-17 'ਚ ਨੈਸ਼ਨਲ ਚੈਂਪੀਂਅਨ ਤੇ ਹੁਣ ਅੰਤਰਾਸ਼ਟਰੀ ਪੱਧਰ ਤੇ ਉਚੇ ਰੈਂਕ 'ਤੇ ਪਹੁੰਚ ਕੇ ਦੇਸ਼ ਦੇ ਨਾਲ ਨਾਲ ਨਾਭਾ ਹਲਕੇ ਦਾ ਨਾਮ ਰੌਸ਼ਨ ਕੀਤਾ | ਜਗਸ਼ੇਰ ਸਿੰਘ ਖੰਗੂੜਾ ਦੀ ਇਸ ਜਿੱਤ ਨੂੰ ਲੈਕੇ ਉਸਦੇ ਮਾਤਾ ਪਿਤਾ ਨੂੰ ਇਲਾਕਾ ਵਾਸੀਆਂ ਵਲੋਂ ਮੁਬਾਰਕਬਾਦ ਦਿੱਤੀ ਗਈ | ਦੱਸਣਯੋਗ ਹੈ ਕਿ ਜਗਸ਼ੇਰ ਸਿੰਘ ਖੰਗੂੜਾ ਦੇ ਮਾਤਾ ਪਿਤਾ ਸਰਕਾਰੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ ਜਦੋਂ ਕਿ ਉਨ੍ਹਾਂ ਦੇ ਦਾਦਾ ਸਮਿਤਰ

Ad Position 22
No active advertisement
ਪਿਛਲੀ ਖ਼ਬਰ ਟੋਰਾਂਟੋ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਇਟਲੀ 'ਚ ਦੂਸਰੇ ਵਿਸ਼ਵ ਯੁੱਧ ਦੇ ਸ਼ਹੀਦ ਭਾਰਤੀ ਸਿੱਖ ਫ਼Ïਜੀਆਂ ਦੀ ਯਾਦਗਾਰ ਸਥਾਪਿਤ <br/>
Ad Position 24