21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਡਬਲਿਊ.ਐਫ਼.ਆਈ. ਵਲੋਂ ਵਿਨੇਸ਼ ਦੇ ਟੂਰਨਾਮੈਂਟਾਂ 'ਚ ਹਿੱਸਾ ਲੈਣ 'ਤੇ ਰੋਕ <br/>

Ad Position 21
No active advertisement
ਅਜੀਤ ਡੈਸਕ 10-05-2026

ਨਵੀਂ ਦਿੱਲੀ, 9 ਮਈ (ਪੀ.ਟੀ.ਆਈ.)-ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊ. ਐਫ਼. ਆਈ.) ਨੇ ਵਿਨੇਸ਼ ਫੋਗਾਟ ਨੂੰ ਅਨੁਸ਼ਾਸਨਹੀਣਤਾ ਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ | ਇਸ ਤੋਂ ਇਲਾਵਾ, ਸੇਵਾਮੁਕਤੀ ਤੋਂ ਵਾਪਸੀ ਲਈ ਯੂ.ਡਬਲਿਊ.ਡਬਲਿਊ. ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਜ਼ਰੂਰੀ 6 ਮਹੀਨੇ ਦਾ ਨੋਟਿਸ ਪ੍ਰਦਾਨ ਕਰਨ ਵਿਚ ਉਸਦੀ ਅਸਫਲਤਾ ਦਾ ਹਵਾਲਾ ਦਿੰਦੇ ਹੋਏ, ਫੈਡਰੇਸ਼ਨ ਨੇ ਉਸਨੂੰ 26 ਜੂਨ, 2026 ਤੱਕ ਘਰੇਲੂ ਟੂਰਨਾਮੈਂਟਾਂ 'ਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ | ਡਬਲਿਊ.ਐਫ਼.ਆਈ. ਨੇ ਦੋਸ਼ ਲਗਾਇਆ ਕਿ ਵਿਨੇਸ਼ ਦੇ ਵਿਵਹਾਰ ਨੇ ਦੇਸ਼ ਨੂੰ ਸ਼ਰਮਿੰਦਗੀ ਦਿੱਤੀ ਹੈ, ਭਾਰਤੀ ਕੁਸ਼ਤੀ ਦੀ ਛਵੀ ਨੂੰ ਖਰਾਬ ਕੀਤਾ ਹੈ, ਤੇ ਡਬਲਿਊ.ਐਫ਼.ਆਈ. ਸੰਵਿਧਾਨ, ਯੂ. ਡਬਲਿਊ. ਡਬਲਿਊ. ਅੰਤਰਰਾਸ਼ਟਰੀ ਕੁਸ਼ਤੀ ਨਿਯਮਾਂ ਤੇ ਡੋਪਿੰਗ ਵਿਰੋਧੀ ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਕੀਤੀ ਹੈ | ਫੈਡਰੇਸ਼ਨ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਉਹ ਇਸ ਸਾਲ 26 ਜੂਨ ਤੱਕ ਕਿਸੇ ਵੀ ਘਰੇਲੂ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਅਯੋਗ ਹੈ, ਜਿਸ ਵਿਚ 10 ਤੋਂ 12 ਮਈ ਤੱਕ ਗੋਂਡਾ 'ਚ ਹੋਣ ਵਾਲਾ ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ ਵੀ ਸ਼ਾਮਲ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ ਦੇ ਜੈਪੁਰ ਵਿਚ ਨਾਹਰਗੜ੍ਹ... ਅਗਲੀ ਖ਼ਬਰ ਰਾਜਨੀਤੀ 'ਚ ਕਦੇ ਨਹੀਂ ਆਵਾਂਗਾ-ਦਿਲਜੀਤ ਦੋਸਾਂਝ <br/>
Ad Position 24