23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

¸ਬੈਡਮਿੰਟਨ ਸਿੰਗਾਪੁਰ ਓਪਨ¸ ਸਾਤਵਿਕ-ਚਿਰਾਗ ਨੇ ਜਿੱਤਿਆ ਖ਼ਿਤਾਬ

Ad Position 21
No active advertisement
ਅਜੀਤ ਡੈਸਕ 01-06-2026

ਸਿੰਗਾਪੁਰ, 31 ਮਈ (ਪੀ. ਟੀ. ਆਈ.)-ਸਾਤਵਿਕਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਜੋੜੀ ਨੇ ਆਖਰਕਾਰ ਉਹ ਪ੍ਰਾਪਤ ਕਰ ਲਿਆ ਹੈ ਜਿਸਦੀ ਭਾਰਤੀ ਪ੍ਰਸ਼ੰਸਕ ਲੰਬੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਕਰ ਰਹੇ ਸਨ | ਸਾਬਕਾ ਵਿਸ਼ਵ ਨੰਬਰ 1 ਭਾਰਤੀ ਜੋੜੀ ਨੇ ਬੀ.ਡਬਲਿਊ.ਐਫ਼. ਸੁਪਰ 750 ਸਿੰਗਾਪੁਰ ਓਪਨ 'ਚ ਪੁਰਸ਼ ਡਬਲਜ਼ ਖਿਤਾਬ ਜਿੱਤ ਕੇ ਇਤਿਹਾਸ ਰਚਿਆ | ਸਾਤਵਿਕ ਤੇ ਚਿਰਾਗ ਸਿੰਗਾਪੁਰ ਓਪਨ 'ਚ ਡਬਲਜ਼ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਏ ਹਨ | ਇਸ ਤੋਂ ਇਲਾਵਾ, ਇਹ ਉਨ੍ਹਾਂ ਦੇ ਕਰੀਅਰ ਦਾ 9ਵਾਂ ਵਿਸ਼ਵ ਟੂਰ ਖਿਤਾਬ ਤੇ ਉਨ੍ਹਾਂ ਦਾ ਤੀਜਾ ਸੁਪਰ 750 ਤਾਜ ਹੈ | ਐਤਵਾਰ (31 ਮਈ) ਨੂੰ ਖੇਡੇ ਗਏ ਇਕ ਰੋਮਾਂਚਕ ਫਾਈਨਲ 'ਚ ਭਾਰਤੀ ਜੋੜੀ ਨੇ ਇੰਡੋਨੇਸ਼ੀਆ ਦੇ ਫਜਰ ਅਲਫਿਆਨ ਤੇ ਮੁਹੰਮਦ ਸ਼ੋਹਿਬੁਲ ਫਿਕਰੀ ਨੂੰ 18-21, 21-17, 21-16 ਦੇ ਸਕੋਰ ਨਾਲ ਹਰਾਇਆ | ਇਸ ਹਾਈ-ਵੋਲਟੇਜ ਮੁਕਾਬਲੇ 'ਚ, ਜੋ ਲਗਭਗ 1 ਘੰਟਾ 13 ਮਿੰਟ ਤੱਕ ਚੱਲਿਆ, ਜਿਸ ਤਰ੍ਹਾਂ ਸਾਤਵਿਕ ਤੇ ਚਿਰਾਗ ਨੇ ਪਹਿਲਾ ਗੇਮ ਹਾਰਨ ਤੋਂ ਬਾਅਦ ਵਾਪਸੀ ਕੀਤੀ, ਉਸ ਨੇ ਪੂਰੇ ਸਟੇਡੀਅਮ ਨੂੰ ਉਤਸ਼ਾਹ ਨਾਲ ਭਰ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਤਨਵੀਰ ਸਿੰਘ ਬਾਜਵਾ ਐਸ. ਐਸ. ਆਈ. ਦੇ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਪੀ.ਐਸ.ਜੀ. ਦੀ ਜਿੱਤ ਤੋਂ ਬਾਅਦ ਪੈਰਿਸ 'ਚ ਮਚੀ ਭਾਜੜ ਫੁੱਟਬਾਲ ਪ੍ਰਸ਼ੰਸਕਾਂ ਦੀ ਪੁਲਿਸ ਨਾਲ ਹੋਈ ਝੜਪ, 79 ਗਿ੍ਫ਼ਤਾਰ...
Ad Position 24