ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ 2026 ਦੇ ਆਗਾਜ਼ 'ਚ ਹੁਣ ਸਿਰਫ਼ ਕੁਝ ਹੀ ਦਿਨ ਬਾਕੀ ਰਹਿ ਗਏ ਹਨ, ਜਿਸਦੇ ਮੱਦੇਨਜ਼ਰ ਕੈਨੇਡਾ ਦੇ ਮਹਾਨਗਰ ਵੈਨਕੂਵਰ 'ਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟਾ ਦੀ ਸਹਿ-ਮੇਜ਼ਬਾਨੀ ਕਰ ਰਹੇ ਇਸ ਸ਼ਹਿਰ ਦੇ ਪ੍ਰਮੁੱਖ ਸਥਾਨਾਂ ਤੇ ਇਮਾਰਤਾਂ ਨੂੰ ਵਿਸ਼ਵ ਕੱਪ ਦੇ ਰੰਗਾਂ ਨਾਲ ਸਜਾਇਆ ਜਾ ਰਿਹਾ ਹੈ¢ ਇਸੇ ਸੰਬੰਧ 'ਚ ਵੈਨਕੂਵਰ ਦੇ ਪ੍ਰਸਿੱਧ ਸਾਇੰਸ ਕੇਂਦਰ ਦੇ ਗੁੰਬਦ ਨੂੰ ਬੜੇ ਹੀ ਦਿਲਕਸ਼ ਵੱਡਅਕਾਰੀ ਫੁੱਟਬਾਲ ਦੀ ਅਕਿਰਤੀ ਦਾ ਰੂਪ ਦਿੱਤਾ ਗਿਆ ਹੈ | ਫੀਫਾ ਵਿਸ਼ਵ ਕੱਪ 11 ਜੂਨ ਤੋਂ ਸ਼ੁਰੂ ਹੋ ਕੇ 19 ਜੁਲਾਈ ਤੱਕ ਚੱਲੇਗਾ | ਕਰੀਬ 39 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਦੁਨੀਆ ਦੀਆਂ 48 ਟੀਮਾਂ ਹਿੱਸਾ ਲੈਣਗੀਆਂ | ਕੈਨੇਡਾ, ਅਮਰੀਕਾ ਤੇ ਮੈਕਸੀਕੋ ਸਾਂਝੇ ਤੌਰ 'ਤੇ ਇਸਦੀ ਮੇਜ਼ਬਾਨੀ ਕਰ ਰਹੇ ਹਨ | ਵੈਨਕੂਵਰ ਦੇ ਮੁੱਖ ਖੇਡ ਮੈਦਾਨ 'ਚ 7 ਮੈਚ ਖੇਡੇ ਜਾਣੇ ਹਨ, ਜਿਨ੍ਹਾਂ 'ਚ ਕੈਨੇਡਾ ਦੀ ਟੀਮ ਦੇ ਮੈਚ ਵੀ ਸ਼ਾਮਲ ਹਨ | ਇਸ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ 'ਚ ਆਵਾਜਾਈ, ਸੁਰੱਖਿਆ, ਸੈਰ-ਸਪਾਟਾ ਅਤੇ ਦਰਸ਼ਕਾਂ ਦੀਆਂ ਸਹੂਲਤਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਵਿਸ਼ਵ ਕੱਪ ਦÏਰਾਨ ਲੱਖਾਂ ਸਥਾਨਕ ਤੇ ਵਿਦੇਸ਼ੀ ਦਰਸ਼ਕਾਂ ਦੇ ਵੈਨਕੂਵਰ ਪਹੁੰਚਣ ਦੀ ਉਮੀਦ ਹੈ | ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਸਥਾਨਕ ਕਾਰੋਬਾਰ, ਹੋਟਲ ਉਦਯੋਗ ਤੇ ਸੈਰ-ਸਪਾਟਾ ਖੇਤਰ ਨੂੰ ਵੱਡਾ ਲਾਭ ਮਿਲੇਗਾ ਅਤੇ ਵੈਨਕੂਵਰ ਦੀ ਵਿਸ਼ਵ ਪੱਧਰੀ ਪਛਾਣ ਹੋਰ ਮਜ਼ਬੂਤ ਹੋਵੇਗੀ |
ਖੇਡ ਸੰਸਾਰ
Free
-ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਪ੍ਰਮੁੱਖ ਸਥਾਨਾ ਨੂੰ ਦਿੱਤਾ ਜਾ ਰਿਹਾ ਨਵਾਂ ਰੂਪ
ਅਜੀਤ ਡੈਸਕ
06-06-2026