09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕਿ੍ਕਟ ਕੈਨੇਡਾ ਦੇ ਪ੍ਰਧਾਨ ਦੇ ਸਰੀ ਸਥਿਤ ਘਰ 'ਤੇ ਦੂਜੀ ਵਾਰ ਗੋਲੀਬਾਰੀ

Ad Position 21
No active advertisement
ਅਜੀਤ ਡੈਸਕ 06-06-2026

ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਸਰੀ ਦੇ ਨਿਊਟਨ ਇਲਾਕੇ 'ਚ ਕਿ੍ਕਟ ਕੈਨੇਡਾ ਦੇ ਪ੍ਰਧਾਨ ਅਰਵਿੰਦਰ ਖੋਸਾ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਦੂਜੀ ਵਾਰ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ | ਸਰੀ ਦੀ 57 ਐਵੇਨਿਊ ਤੇ 148 ਸਟਰੀਟ ਇਲਾਕੇ ਵਿਚ ਸਥਿਤ ਘਰ 'ਤੇ ਗੋਲੀਆਂ ਚਲਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ | ਇਹ ਉਹੀ ਘਰ ਹੈ ਜਿਸ ਨੂੰ ਇਸ ਤੋਂ ਪਹਿਲਾਂ 20 ਮਈ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ | ਪੁਲਿਸ ਨੇ ਦੱਸਿਆ ਕਿ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ, ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੇ ਕਾਰਨਾਂ ਤੇ ਸੰਭਾਵਿਤ ਸ਼ੱਕੀਆਂ ਦੀ ਪਛਾਣ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਲੀਡਰਸ਼ਿਪ ਚੋਣ ਨਾਲ ਦੇਸ਼ ਅਸਥਿਰਤਾ ਵੱਲ ਜਾਵੇਗਾ, ਮੈਂ ਅਸਤੀਫ਼ਾ ਨਹੀਂ ਦੇਵਾਂਗਾ: ਸਟਾਰਮਰ ਅਗਲੀ ਖ਼ਬਰ -ਫੀਫਾ ਵਿਸ਼ਵ ਕੱਪ- ਵੈਨਕੂਵਰ ਦੇ ਪ੍ਰਮੁੱਖ ਸਥਾਨਾ ਨੂੰ ਦਿੱਤਾ ਜਾ ਰਿਹਾ ਨਵਾਂ ਰੂਪ
Ad Position 24