08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਟੈਨਿਸ 'ਚ ਵਾਪਸੀ ਕਰੇਗੀ ਸੇਰੇਨਾ ਵਿਲੀਅਮਜ਼ -ਕੈਨੇਡਾ ਦੀ ਵਿਕਟੋਰੀਆ ਐਮਬੋਕੋ ਨਾਲ ਖੇਡੇਗੀ ਮੁਕਾਬਲੇ

Ad Position 21
No active advertisement
ਅਜੀਤ ਡੈਸਕ 06-06-2026

ਵੈਨਕੂਵਰ, 5 ਜੂਨ (ਮਲਕੀਤ ਸਿੰਘ)-ਟੈਨਿਸ ਜਗਤ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਇਕ ਵਾਰ ਫਿਰ ਪੇਸ਼ੇਵਰ ਟੈਨਿਸ 'ਚ ਵਾਪਸੀ ਕਰਨ ਜਾ ਰਹੀ ਹੈ | 23 ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਸੇਰੇਨਾ ਇੰਗਲੈਂਡ ਵਿੱਚ 8 ਜੂਨ ਤੋਂ ਸ਼ੁਰੂ ਹੋਣ ਵਾਲੇ ਕੁਈਨਜ਼ ਕਲੱਬ ਟੂਰਨਾਮੈਂਟ ਵਿਚ ਕੈਨੇਡਾ ਦੀ ਉਭਰਦੀ ਖਿਡਾਰਨ ਵਿਕਟੋਰੀਆ ਐਮਬੋਕੋ ਨਾਲ ਮੁਕਾਬਲਿਆਂ 'ਚ ਹਿੱਸਾ ਲਵੇਗੀ | ਸੇਰੇਨਾ ਵਿਲੀਅਮਜ਼ ਨੇ ਪੇਸ਼ੇਵਰ ਟੈਨਿਸ ਤੋਂ ਦੂਰ ਰਹਿਣ ਮਗਰੋਂ ਇਹ ਵਾਪਸੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਦੁਨੀਆ ਭਰ ਦੇ ਟੈਨਿਸ ਪ੍ਰੇਮੀਆਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ¢ ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਸੇਰੇਨਾ ਦੀ ਵਾਪਸੀ ਟੂਰਨਾਮੈਂਟ ਦੀ ਖਿੱਚ ਨੂੰ ਹੋਰ ਵਧਾਏਗੀ | ਪ੍ਰਸ਼ੰਸਕ ਬੇਸਬਰੀ ਨਾਲ ਦੋਵਾਂ ਖਿਡਾਰਨਾਂ ਨੂੰ ਇਕੱਠੇ ਦੇਖਣ ਦੀ ਉਡੀਕ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਏ.ਆਈ. ਨਾਲ ਤਿਆਰ ਹੋਈ ਨਵੀਂ ਵੈਕਸੀਨ ਭਵਿੱਖ ਦੀਆਂ ਮਹਾਂਮਾਰੀਆਂ ਤੋਂ ਕਰ ਸਕਦੀ ਹੈ ਸੁਰੱਖਿਆ ਅਗਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਤਲ ਕੀਤੇ ਗਏ ਨÏਜਵਾਨ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
Ad Position 24