08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਏ.ਆਈ. ਨਾਲ ਤਿਆਰ ਹੋਈ ਨਵੀਂ ਵੈਕਸੀਨ ਭਵਿੱਖ ਦੀਆਂ ਮਹਾਂਮਾਰੀਆਂ ਤੋਂ ਕਰ ਸਕਦੀ ਹੈ ਸੁਰੱਖਿਆ

Ad Position 21
No active advertisement
ਅਜੀਤ ਡੈਸਕ 06-06-2026
ਲੈਸਟਰ (ਇੰਗਲੈਂਡ), 5 ਜੂਨ (ਸੁਖਜਿੰਦਰ ਸਿੰਘ ਢੱਡੇ)-ਕੈਂਬਰਿਜ ਯੂਨੀਵਰਸਿਟੀ ਤੇ ਬਾਇਓਟੈਕਨਾਲੋਜੀ ਕੰਪਨੀ ਡੀਆਈਓਸਿਨਵੈਕਸ ਦੇ ਵਿਗਿਆਨੀਆਂ ਵੱਲੋਂ ਮਨਸੂਹੀ ਬੁੱਧੀ (ਏ.ਆਈ.) ਦੀ ਮਦਦ ਨਾਲ ਇਕ ਅਜਿਹੀ ਨਵੀਂ ਵੈਕਸੀਨ ਤਕਨਾਲੋਜੀ ਵਿਕਸਿਤ ਕੀਤੀ ਗਈ ਹੈ, ਜੋ ਭਵਿੱਖ ਵਿਚ ਕੋਰੋਨਾਵਾਇਰਸ, ਈਬੋਲਾ, ਬਰਡ ਫਲੂ ਤੇ ਹੋਰ ਖਤਰਨਾਕ ਵਾਇਰਸਾਂ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਨ ਦੀ ਸਮਰੱਥਾ ਰੱਖ ਸਕਦੀ ਹੈ¢ ਵਿਗਿਆਨੀਆਂ ਦਾ ਕਹਿਣਾ ਹੈ ਕਿ ਮÏਜੂਦਾ ਵੈਕਸੀਨਾਂ ਆਮ ਤÏਰ 'ਤੇ ਕਿਸੇ ਇਕ ਖ਼ਾਸ ਵਾਇਰਸ ਜਾਂ ਉਸ ਦੇ ਕਿਸੇ ਖ਼ਾਸ ਰੂਪ ਨੂੰ ਨਿਸ਼ਾਨਾ ਬਣਾਉਂਦੀਆਂ ਹਨ, ਪਰ ਜਦੋਂ ਵਾਇਰਸ ਆਪਣਾ ਰੂਪ ਬਦਲ ਲੈਂਦਾ ਹੈ ਤਾਂ ਨਵੀਆਂ ਵੈਕਸੀਨਾਂ ਦੀ ਲੋੜ ਪੈਂਦੀ ਹੈ¢ ਨਵੀਂ ਤਕਨਾਲੋਜੀ ਇਸ ਸਮੱਸਿਆ ਦਾ ਹੱਲ ਪੇਸ਼ ਕਰਦੀ ਹੈ ਕਿਉਂਕਿ ਇਸ ਵਿਚ ਦੁਨੀਆ ਭਰ ਵਿਚ ਦਰਜ ਲੱਖਾਂ ਜੈਨੇਟਿਕ ਸੀਕੁਐਂਸਾਂ ਦਾ ਏ.ਆਈ. ਰਾਹੀਂ ਵਿਸ਼ਲੇਸ਼ਣ ਕਰਕੇ ਵਾਇਰਸਾਂ ਦੇ ਉਹ ਸਾਂਝੇ ਤੇ ਅਹਿਮ ਹਿੱਸੇ ਪਛਾਣੇ ਜਾਂਦੇ ਹਨ ਜੋ ਆਮ ਤÏਰ 'ਤੇ ਨਹੀਂ ਬਦਲਦੇ ਤੇ ਵਾਇਰਸ ਦੀ ਹੋਂਦ ਲਈ ਜ਼ਰੂਰੀ ਹੁੰਦੇ ਹਨ¢ ਇਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਇਕ 'ਸੁਪਰ ਐਂਟੀਜਨ' ਤਿਆਰ ਕੀਤਾ ਗਿਆ ਹੈ, ਜੋ ਵਾਇਰਸ ਦੇ ਪੂਰੇ ਪਰਿਵਾਰ ਖ਼ਿਲਾਫ਼ ਰੋਗ-ਪ੍ਰਤੀਰੋਧਕ ਸਮਰੱਥਾ ਪੈਦਾ ਕਰਨ ਵਿਚ ਮਦਦ ਕਰ ਸਕਦਾ ਹੈ¢ ਇਸ ਵੈਕਸੀਨ ਦੇ ਪਹਿਲੇ ਮਨੁੱਖੀ ਟਰਾਇਲ ਵਿਚ 18 ਤੋਂ 50 ਸਾਲ ਦੀ ਉਮਰ ਦੇ 49 ਸਿਹਤਮੰਦ ਸਵੈ-ਸੇਵਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਵਿਚ ਵੈਕਸੀਨ ਨੂੰ ਸੁਰੱਖਿਅਤ ਪਾਇਆ ਗਿਆ ਤੇ ਇਸ ਨੇ ਕੋਵਿਡ-19, ਸਾਰਸ ਅਤੇ ਕੁਝ ਸੰਬੰਧਤ ਚਮਗਿੱਦੜ ਵਾਇਰਸਾਂ ਵਿਰੁੱਧ ਵੀ ਰੋਗ-ਪ੍ਰਤੀਰੋਧਕ ਪ੍ਰਤੀਕਿਰਿਆ ਪੈਦਾ ਕੀਤੀ¢ ਖੋਜ ਟੀਮ ਹੁਣ 200 ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਕੇ ਦੂਜੇ ਪੜਾਅ ਦਾ ਟਰਾਇਲ ਕਰਨ ਦੀ ਤਿਆਰੀ ਕਰ ਰਹੀ ਹੈ¢ ਖੋਜਕਾਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਕਨਾਲੋਜੀ ਸਫਲ ਰਹਿੰਦੀ ਹੈ ਤਾਂ ਭਵਿੱਖ ਦੀਆਂ ਮਹਾਂਮਾਰੀਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਣ ਵਿਚ ਮਦਦ ਮਿਲ ਸਕਦੀ ਹੈ, ਜਿਸ ਨਾਲ ਲੱਖਾਂ ਜਾਨਾਂ ਬਚਾਉਣ ਦੇ ਨਾਲ-ਨਾਲ ਦੁਨੀਆ ਨੂੰ ਲਾਕਡਾਊਨ ਤੇ ਵੱਡੇ ਆਰਥਿਕ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ¢ ਵਿਗਿਆਨੀਆਂ ਨੇ ਇਸ ਖੋਜ ਨੂੰ ਵੈਕਸੀਨ ਵਿਗਿਆਨ ਦੇ ਖੇਤਰ ਵਿਚ ਇਕ ਵੱਡਾ ਬਦਲਾਅ ਕਰਾਰ ਦਿੱਤਾ ਹੈ, ਜੋ ਮਨੁੱਖਤਾ ਨੂੰ ਭਵਿੱਖ ਦੇ ਸਿਹਤ ਸੰਕਟਾਂ ਨਾਲ ਨਜਿੱਠਣ ਲਈ ਪਹਿਲਾਂ ਨਾਲੋਂ ਵਧੇਰੇ ਤਿਆਰ ਕਰ ਸਕਦਾ ਹੈ¢
Ad Position 22
No active advertisement
ਪਿਛਲੀ ਖ਼ਬਰ ਰਾਜਸੀ ਮਹੱਲਾਂ ਵਿਚ ਗੈਰ-ਕਾਰਜਕਾਰੀ ਮੈਂਬਰਾਂ ਦੀ ਰਹਾਇਸ਼ 'ਤੇ ਵਿਵਾਦ ਅਗਲੀ ਖ਼ਬਰ ਟੈਨਿਸ 'ਚ ਵਾਪਸੀ ਕਰੇਗੀ ਸੇਰੇਨਾ ਵਿਲੀਅਮਜ਼ -ਕੈਨੇਡਾ ਦੀ ਵਿਕਟੋਰੀਆ ਐਮਬੋਕੋ ਨਾਲ ਖੇਡੇਗੀ ਮੁਕਾਬਲੇ
Ad Position 24