ਧਰਮਸ਼ਾਲਾ, 13 ਜੂਨ (ਏਜੰਸੀ)-ਭਾਰਤ ਅਤੇ ਅਫਗਾਨਿਸਤਾਨ ਵਿਚਕਾਰ 3 ਮੈਚਾਂ ਦੀ ਇਕ ਦਿਨਾ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਗਿਆ | ਭਾਰਤੀ ਟੀਮ ਨੇ ਇਸ ਮੈਚ 'ਚ 7 ??ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ | ਅਫਗਾਨਿਸਤਾਨ ਨੇ ਭਾਰਤ ਲਈ 195 ਦÏੜਾਂ ਦਾ ਟੀਚਾ ਰੱਖਿਆ, ਜਿਸਨੂੰ ਟੀਮ ਨੇ 13 ਗੇਂਦਾਂ ਬਾਕੀ ਰਹਿੰਦਿਆਂ ਪੂਰਾ ਕਰ ਲਿਆ | ਕਪਤਾਨ ਸ਼ੁਭਮਨ ਗਿੱਲ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ ਅਜੇਤੂ 84 ਦÏੜਾਂ ਬਣਾਈਆਂ | ਅੱਜ ਪਏ ਮੀਂਹ ਕਾਰਨ ਮੈਚ ਨੂੰ ਪ੍ਰਤੀ ਟੀਮ 25 ਓਵਰਾਂ ਤੱਕ ਘਟਾ ਦਿੱਤਾ ਗਿਆ | ਟਾਸ ਹਾਰਨ ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਪਾਵਰਪਲੇਅ ਦੇ ਅੰਦਰ ਹੀ ਸਿਰਫ਼ 26 ਦÏੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ | ਉਥੋਂ ਰਹਿਮਾਨਉੱਲਾ ਗੁਰਬਾਜ਼ ਤੇ ਹਸ਼ਮਤਉੱਲਾ ਸ਼ਹੀਦੀ ਨੇ ਅਫਗਾਨ ਪਾਰੀ ਨੂੰ ਸੰਭਾਲਿਆ | ਦੋਵਾਂ ਨੇ ਚੌਥੀ ਵਿਕਟ ਲਈ 116 ਦÏੜਾਂ ਦੀ ਸਾਂਝੇਦਾਰੀ ਕੀਤੀ | ਗੁਰਬਾਜ਼ ਨੇ 48 ਗੇਂਦਾਂ 'ਚ ਆਪਣਾ ਸੈਂਕੜਾ ਸਫਲਤਾਪੂਰਵਕ ਪੂਰਾ ਕੀਤਾ | ਉਸਨੇ 51 ਗੇਂਦਾਂ ਵਿੱਚ 102 ਦÏੜਾਂ ਬਣਾ ਕੇ ਆਉਟ ਹੋਇਆ | ਭਾਰਤੀ ਗੇਂਦਬਾਜ਼ਾਂ ਨੇ ਇਸ ਦੌਰਾਨ ਆਪਣਾ ਜਲਵਾ ਦਿਖਾਇਆ ਤੇ ਅਫ਼ਗਾਨਿਸਤਾਨ ਦੀ ਪੂਰੀ ਟੀਮ ਨੂੰ 194 ਦੌੜਾਂ 'ਤੇ ਸਮੇਟ ਦਿੱਤਾ | ਗੁਰਨੂਰ ਬਰਾੜ ਤੇ ਹਰਸ਼ ਦੂਬੇ ਦੋਵਾਂ ਨੇ ਤਿੰਨ-ਤਿੰਨ ਜਦਕਿ ਨਿਤੀਸ਼ ਕੁਮਾਰ ਰੈੱਡੀ ਅਤੇ ਅਰਸ਼ਦੀਪ ਨੇ 2-2 ਵਿਕਟਾਂ ਲਈਆਂ | ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ | ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਮਿਲ ਕੇ ਪਹਿਲੀ ਵਿਕਟ ਲਈ 46 ਦÏੜਾਂ ਜੋੜੀਆਂ | ਰੋਹਿਤ 16 ਦÏੜਾਂ ਬਣਾ ਕੇ ਰਨ ਆਊਟ ਹੋ ਗਏ | ਇਸ ਤੋਂ ਬਾਅਦ, ਸ਼ੁਭਮਨ ਗਿੱਲ ਤੇ ਈਸ਼ਾਨ ਕਿਸ਼ਨ ਨੇ 70 ਦÏੜਾਂ ਦੀ ਸਾਂਝੇਦਾਰੀ ਕੀਤੀ | ਈਸ਼ਾਨ ਨੇ 34 ਤੇ ਸ਼੍ਰੇਅਸ ਅਈਅਰ ਨੇ 12 ਦÏੜਾਂ ਬਣਾ ਕੇ ਆਉਟ ਹੋ ਗਏ | ਸ਼ੁਭਮਨ ਨੇ ਅਜੇਤੂ 84 ਦੌੜਾਂ ਬਣਾਈਆਂ, ਜਦੋਂ ਕਿ ਰਾਹੁਲ ਨੇ 19 ਗੇਂਦਾਂ 'ਤੇ ਅਜੇਤੂ 39 ਦÏੜਾਂ ਦਾ ਯੋਗਦਾਨ ਪਾਇਆ | ਇਨ੍ਹਾਂ ਯਤਨਾ ਸਦਕਾ ਭਾਰਤ ਨੇ ਅਫ਼ਗਾਨਿਸਤਾਨ 'ਤੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ | ਦੋਵਾਂ ਟੀਮਾਂ ਵਿਚਕਾਰ ਅਗਲਾ ਮੈਚ 17 ਜੂਨ ਨੂੰ ਲਖਨਊ 'ਚ ਹੋਣਾ ਹੈ | ਭਾਰਤੀ ਟੀਮ ਹਾਰਦਿਕ ਪਾਂਡਿਆ ਤੇ ਵਿਰਾਟ ਕੋਹਲੀ ਤੋਂ ਬਿਨਾਂ ਇਹ ਇਕ ਦਿਨਾ ਲੜੀ ਖੇਡ ਰਹੀ ਹੈ | ਹਾਲਾਂਕਿ, ਇਕ ਸਕਾਰਾਤਮਕ ਗੱਲ ਇਹ ਹੈ ਕਿ ਰੋਹਿਤ ਸ਼ਰਮਾ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਤੇ ਉਸਦਾ ਤਜਰਬਾ ਟੀਮ ਲਈ ਮਹੱਤਵਪੂਰਨ ਹੈ | ਅਫਗਾਨਿਸਤਾਨ ਟੀਮ 'ਚ ਰਾਸ਼ਿਦ ਖਾਨ ਤੇ ਮੁਹੰਮਦ ਨਬੀ ਵਰਗੇ ਤਜਰਬੇਕਾਰ ਖਿਡਾਰੀ ਹਨ, ਜੋ ਮੈਚ ਦਾ ਪਾਸਾ ਪਲਟਣ 'ਚ ਮਾਹਰ ਹਨ |