14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕੈਨੇਡਾ ਦੇ ਡਰਾਅ ਤੇ ਅਮਰੀਕਾ ਦੀ ਜਿੱਤ ਮਗਰੋਂ ਵਿਸ਼ਵ ਕੱਪ ਦਾ ਰੋਮਾਂਚ ਹੋਇਆ ਹੋਰ ਤੇਜ਼

Ad Position 21
No active advertisement
ਅਜੀਤ ਡੈਸਕ 14-06-2026
ਵੈਨਕੂਵਰ, 13 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ 2026 ਦੇ ਤੀਜੇ ਦਿਨ ਟੂਰਨਾਮੈਂਟਾਂ ਦਾ ਰੋਮਾਂਚ ਹੋਰ ਵੱਧ ਗਿਆ ਹੈ | ਕੈਨੇਡਾ ਵੱਲੋਂ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਕੀਤੇ ਗਏ ਡਰਾਅ ਤੇ ਅਮਰੀਕਾ ਦੀ ਪ੍ਰਭਾਵਸ਼ਾਲੀ ਜਿੱਤ ਤੋਂ ਬਾਅਦ ਫੁੱਟਬਾਲ ਪ੍ਰੇਮੀਆਂ ਦੀ ਨਜ਼ਰ ਹੁਣ ਅਗਲੇ ਮਹੱਤਵਪੂਰਨ ਮੁਕਾਬਲਿਆਂ 'ਤੇ ਟਿਕ ਗਈ ਹੈ | ਵਿਸ਼ਵ ਕੱਪ ਦੇ ਮੈਚਾਂ ਦੇ ਨਾਲ-ਨਾਲ ਟੀਮਾਂ ਦੀਆਂ ਤਿਆਰੀਆਂ, ਖਿਡਾਰੀਆਂ ਦੀ ਸਥਿਤੀ ਅਤੇ ਅੰਕ ਸੂਚੀ ਵਿੱਚ ਹੋ ਰਹੀਆਂ ਤਬਦੀਲੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ¢ ਫੁੱਟਬਾਲ ਮਾਹਿਰਾਂ ਦਾ ਮੰਨਣਾ ਹੈ ਕਿ ਟੂਰਨਾਮੈਂਟ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਕਈ ਟੀਮਾਂ ਨੇ ਆਪਣੀ ਸਮਰੱਥਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਖਿਤਾਬ ਦੀ ਦÏੜ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ | ਇਸ ਦÏਰਾਨ ਸਕਾਟਲੈਂਡ ਦੀ ਟੀਮ ਵੀ ਆਪਣੇ ਮਹੱਤਵਪੂਰਨ ਮੁਕਾਬਲੇ ਲਈ ਤਿਆਰੀਆਂ ਵਿਚ ਰੁੱਝੀ ਹੋਈ ਹੈ¢ ਟੀਮ ਦੇ ਸਮਰਥਕਾਂ ਨੂੰ ਉਮੀਦ ਹੈ ਕਿ ਸਕਾਟਲੈਂਡ ਇਸ ਵਿਸ਼ਵ ਕੱਪ ਵਿੱਚ ਯਾਦਗਾਰੀ ਪ੍ਰਦਰਸ਼ਨ ਕਰੇਗਾ | ਦੂਜੇ ਪਾਸੇ ਅਮਰੀਕਾ ਦੇ ਸਾਬਕਾ ਕੋਚ ਯੁਰਗਨ ਕਲਿਨਸਮੈਨ ਨੇ ਕਿਹਾ ਹੈ ਕਿ ਮÏਜੂਦਾ ਅਮਰੀਕੀ ਟੀਮ ਵਿਚ ਵਿਸ਼ਵ ਕੱਪ ਦÏਰਾਨ ਕੁਝ ਖ਼ਾਸ ਕਰਨ ਦੀ ਸਮਰੱਥਾ ਮÏਜੂਦ ਹੈ¢ ਉਨ•ਾਂ ਦਾ ਮੰਨਣਾ ਹੈ ਕਿ ਘਰੇਲੂ ਮਾਹÏਲ ਅਤੇ ਪ੍ਰਸ਼ੰਸਕਾਂ ਦਾ ਸਮਰਥਨ ਟੀਮ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੈਂਟਰ ਅਤੇ ਟਿੱਪਰ ਹਾਦਸੇ 'ਚ ਕੈਂਟਰ ਚਾਲਕ ਜ਼ਖ਼ਮੀ ਅਗਲੀ ਖ਼ਬਰ ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
Ad Position 24