03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਤਰ ਨੇ ਸਵਿਟਜ਼ਰਲੈਂਡ ਨੂੰ ਡਰਾਅ 'ਤੇ ਰੋਕਿਆ

Ad Position 21
repet_subhas-goyals [Copy P29]
ਅਜੀਤ ਡੈਸਕ 14-06-2026


ਸੈਨ ਫਰਾਂਸਿਸਕੋ, 13 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ ਦਾ 8ਵਾਂ ਮੈਚ ਸਵਿਟਜ਼ਰਲੈਂਡ ਤੇ ਕਤਰ ਵਿਚਕਾਰ ਡਰਾਅ ਨਾਲ ਅੰਤ ਹੋਇਆ | ਸੈਨ ਫਰਾਂਸਿਸਕੋ ਬੇ ਏਰੀਆ ਸਟੇਡੀਅਮ 'ਚ ਖੇਡੇ ਗਏ (ਗਰੁੱਪ ਬੀ) ਦੇ ਇਸ ਮੈਚ 'ਚ ਕਤਰ ਨੇ ਸ਼ੁਰੂਆਤ ਤੋਂ ਮਜ਼ਬੂਤੀ ਬਣਾਉਣ ਦੀ ਕੋਸ਼ਿਸ਼ ਕੀਤੀ | ਲੇਕਿਨ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ ਸਵਿਟਜ਼ਰਲੈਂਡ ਪਹਿਲੇ ਅੱਧ 'ਚ 1-0 ਦੀ ਬੜਤ ਬਣਾਉਣ 'ਚ ਕਾਮਯਾਬ ਰਿਹਾ | 13ਵੇਂ ਮਿੰਟ 'ਚ ਕਤਰ ਦੇ ਗੋਲਕੀਪਰ ਮਹਿਮੂਦ ਅਬੂਨਾਦਾ ਨੂੰ ਫਾਊਲ ਕਰਨ ਲਈ ਪੀਲਾ ਕਾਰਡ ਦਿਖਾਇਆ ਗਿਆ ਹੈ | ਇਸ ਤੋਂ ਵੀਡੀਓ ਅਸਿਸਟੈਂਟ ਰੈਫਰੀ ਦੀ ਜਾਂਚ ਤੋਂ ਬਾਅਦ ਪੈਨਲਟੀ ਦਿੱਤੀ ਤੇ ਇਸ ਮੌਕੇ ਨੂੰ ਸਵਿਟਜ਼ਰਲੈਂਡ ਨੇ ਹੱਥੋਂ ਜਾਣ ਨਾ ਦਿੱਤਾ ਬ੍ਰੀਲ ਐਂਬੋਲੋ ਨੇ ਪੈਨਲਟੀ ਸਪਾਟ ਤੋਂ ਕੋਈ ਗਲਤੀ ਨਹੀਂ ਕਰਦੇ ਹੋਏ 17ਵੇਂ ਮਿੰਟ 'ਚ ਟੀਮ ਲਈ ਪਹਿਲਾ ਗੋਲ ਕੀਤਾ | ਸਵਿਟਜ਼ਰਲੈਂਡ ਨੇ ਬੜਤ ਨੂੰ ਹੋਰ ਮਜ਼ਬੂਤ ਕਰਨ ਅਤੇ ਫਾਇਦੇ ਨੂੰ ਦੁੱਗਣਾ ਕਰਨ ਦੇ ਟੀਚੇ ਨਾਲ ਇਕ ਹਮਲਾਵਰ ਖੇਡ ਸ਼ੁਰੂ ਕੀਤੀ ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਮਹਿਮੂਦ ਅਬੂਨਾਦਾ ਨੇ ਇਕ ਵਧੀਆ ਬਚਾਅ ਨਾਲ ਖ਼ਤਮ ਕਰ ਦਿੱਤਾ | ਕਤਰ ਦਾ ਗੋਲਕੀਪਰ ਲਗਾਤਾਰ ਸਵਿਸ ਦਬਾਅ ਦੇ ਬਾਵਜੂਦ ਮੁਕਾਬਲੇ 'ਚ ਆਪਣਾ ਪੱਖ ਰੱਖਦਾ ਦਿਖਾਈ ਦਿੱਤਾ | 22 ਮਿੰਟ 'ਚ ਜੈਸੇਮ ਗੈਬਰ ਨੂੰ ਫਾਉਲ ਲਈ ਪੀਲਾ ਕਾਰਡ ਦਿਖਾਇਆ ਗਿਆ | ਇਸ ਤੋਂ ਬਾਅਦ ਰੈਫਰੀ ਨੇ 24 ਮਿੰਟ 'ਤੇ ਹਾਈਡਰੇਸ਼ਨ ਬ੍ਰੇਕ ਲਈ ਖੇਡ ਨੂੰ ਕੁੱਝ ਸਮੇਂ ਲਈ ਰੋਕਿਆ | 42ਵੇਂ ਮਿੰਟ 'ਤੇ ਸਵਿਸ ਖਿਡਾਰੀ ਡੇਨਿਸ ਜ਼ਕਾਰੀਆ ਨੂੰ ਪੀਲਾ ਕਾਰਡ ਦਿਖਾਇਆ ਗਿਆ | ਰੈਫ਼ਰੀ ਵਲੋਂ ਪਹਿਲੇ ਅੱਧ ਦੇ ਅੰਤ 'ਚ 6 ਮਿੰਟ ਜੋੜਦੇ ਹੋਏ ਖੇਡ ਨੂੰ ਵਧਾਇਆ ਗਿਆ | ਮੈਚ 'ਚ ਸਵਿਟਜ਼ਰਲੈਂਡ ਦਾ ਦਬਦਬਾ ਸਪੱਸ਼ਟ ਤੌਰ 'ਤੇ ਦਿਖਾਈ ਦਿੱਤਾ | ਟੀਮ ਨੇ ਪਹਿਲੇ ਹਾਫ ਵਿੱਚ 14 ਸ਼ਾਟ ਲਏ ਤੇ ਕਈ ਵਾਰ ਦੂਜਾ ਗੋਲ ਕਰਨ ਦੇ ਨੇੜੇ ਪਹੁੰਚੀ | ਦੂਜੇ ਅੱਧ ਦੀ ਸ਼ੁਰੂਆਤ ਤੋਂ ਬਾਅਦ ਕਤਰ ਨੇ ਇਕ ਅਹਿਮ ਫ਼ੈਸਲਾ ਲੈਂਦੇ ਹੋਏ 60ਵੇਂ ਮਿੰਟ 'ਚ ਟਿ੍ਪਲ ਸਬਸਟੀਚਿਊਸ਼ਨ ਵਰਤਿਆ | ਮੈਚ 'ਚ ਵਾਪਸੀ ਦਾ ਰਸਤਾ ਲੱਭਣ ਲਈ ਤਿੰਨ ਬਦਲਾਅ ਕੀਤੇ ਗਏ | ਕਰੀਮ ਬÏਦੀਆਫ ਦੀ ਜਗ੍ਹਾ ਜੈਸੇਮ ਗੈਬਰ, ਅਹਿਮਦ ਫਾਥੀ ਦੀ ਜਗ੍ਹਾ ਅਯੂਬ ਅਲੂਈ ਤੇ ਅਹਿਮਦ ਅਲਾਏਲਦੀਨ ਦੀ ਜਗ੍ਹਾ ਯੂਸਫ਼ ਅਬਦੁਰੀਸਾਗ ਨੂੰ ਖੇਡ 'ਚ ਸ਼ਾਮਲ ਕੀਤਾ ਗਿਆ | ਇਸਦੇ ਨਾਲ ਹੀ 65ਵੇਂ ਮਿੰਟ 'ਚ ਸਵਿਟਜ਼ਰਲੈਂਡ ਨੇ ਮੈਚ 'ਤੇ ਕੰਟਰੋਲ ਬਣਾਈ ਰੱਖਣ ਲਈ 2 ਬਦਲਾਅ ਕੀਤੇ | ਫੈਬੀਅਨ ਰਾਈਡਰ ਨੇ ਮਿਸ਼ੇਲ ਏਬੀਸ਼ਰ ਦੀ ਜਗ੍ਹਾ ਲਈ ਹੈ, ਜਦੋਂ ਕਿ ਜੋਹਾਨ ਮੰਜ਼ਾਂਬੀ ਡੈਨ ਨਡੋਏ ਦੀ ਜਗ੍ਹਾ 'ਤੇ ਆਇਆ | 90ਵੇਂ ਮਿੰਟ 'ਚ 6 ਮਿੰਟ ਦਾ ਵਾਧੂ ਸਮਾਂ ਜੋੜਿਆ ਗਿਆ ਤੇ ਇਹ ਸਮਾਂ ਕਤਰ ਲਈ ਲਾਹੇਵੰਦ ਸਾਬਿਤ ਹੋਇਆ | ਆਖਰੀ ਪਲਾਂ 'ਚ ਕਤਰ ਦੇ ਬੋਆਲੇਮ ਖੂਖੀ ਨੇ ਗੋਲ ਕਰਦੇ ਹੋਏ ਮੈਚ ਨੂੰ ਡਰਾਅ ਕਰਨ 'ਚ ਅਹਿਮ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ PM ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ Macron ਵਲੋਂ 'India Innovates' ਦਾ ਉਦਘਾਟਨ ਅਗਲੀ ਖ਼ਬਰ ਤਿ੍ਣਮੂਲ ਕਾਂਗਰਸ ਦਾ ਇਕ ਹੋਰ ਸੰਸਦ ਮੈਂਬਰ ਹੋਇਆ ਬਾਗ਼ੀ
Ad Position 24