ਨਿਊਯਾਰਕ, 20 ਜੂੁਨ (ਰਾਜੂ ਸਹਿਬਾਜਪੁਰਾ)-ਫੀਫਾ ਵਿਸ਼ਵ ਕੱਪ 2026 ਦੌਰਾਨ ਬੋਸਟਨ ‘ਚ ਇਕ ਭਾਵੁਕ ਮੰਜ਼ਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਹਜ਼ਾਰਾਂ ਸਕਾਟਿਸ਼ ਪ੍ਰਸ਼ੰਸਕਾਂ ਨੇ ਆਪਣੇ ਸਾਥੀ ਫੁੱਟਬਾਲ ਪ੍ਰੇਮੀ ਡੌਨੀ ਸਟ੍ਰੈਥੀ ਨੂੰ ਸ਼ਰਧਾਂਜਲੀ ਦਿੱਤੀ, ਜਿਸ ਦੀ ਬੋਸਟਨ ‘ਚ ਅਚਾਨਕ ਮੌਤ ਹੋ ਗਈ ਸੀ। 76 ਸਾਲਾ ਡੌਨੀ ਸਟ੍ਰੈਥੀ ਆਪਣੀ ਜ਼ਿੰਦਗੀ ‘ਚ ਪਹਿਲੀ ਵਾਰ ਵਿਸ਼ਵ ਕੱਪ ਮੈਚ ਦੇਖਣ ਲਈ ਸਕਾਟਲੈਂਡ ਤੋਂ ਬੋਸਟਨ ਪਹੁੰਚਿਆ ਸੀ ਪਰ ਬਦਕਿਸਮਤੀ ਨਾਲ ਉਹ ਸਕਾਟਲੈਂਡ ਤੇ ਮੋਰੱਕੋ ਦਰਮਿਆਨ ਹੋਣ ਵਾਲਾ ਮੈਚ ਨਹੀਂ ਦੇਖ ਸਕਿਆ। ਬੋਸਟਨ ‘ਚ ਉਸ ਹੋਟਲ ਦੇ ਬਾਹਰ, ਜਿੱਥੇ ਡੌਨੀ ਠਹਿਰਿਆ ਹੋਇਆ ਸੀ। ਉਥੇ ਦੋਸਤਾਂ ਤੇ ਪ੍ਰਸ਼ੰਸਕਾਂ ਨੇ ਬੈਗਪਾਈਪ ਸੰਗੀਤ ਨਾਲ ਉਸ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਭਤੀਜੇ ਐਲਿਕ ਸਟ੍ਰੈਥੀ ਤੇ ਕਰੀਬੀ ਦੋਸਤ ਸਟੂਅਰਟ ਈਸਟਨ ਨੇ ਅਪੀਲ ਕੀਤੀ ਸੀ ਕਿ ਮੈਚ ਦੇ 76ਵੇਂ ਮਿੰਟ ‘ਚ ਇਕ ਮਿੰਟ ਦੀਆਂ ਤਾਲੀਆਂ ਵਜਾ ਕੇ ਡੌਨੀ ਨੂੰ ਯਾਦ ਕੀਤਾ ਜਾਵੇ। ਉਨ੍ਹਾਂ ਦੀ ਇਹ ਅਪੀਲ ਸੋਸ਼ਲ ਮੀਡੀਆ ਤੇ ਟਾਰਟਨ ਆਰਮੀ (ਸਕਾਟਲੈਂਡ ਦੇ ਪ੍ਰਸ਼ੰਸਕਾਂ) ‘ਤੇ ਤੇਜ਼ੀ ਨਾਲ ਫੈਲ ਗਈ। ਮੈਚ ਦੇ 76ਵੇਂ ਮਿੰਟ ਵਿੱਚ ਬੋਸਟਨ ਸਟੇਡੀਅਮ ਦੀ ਵੱਡੀ ਸਕਰੀਨ ‘ਤੇ ਡੌਨੀ ਸਟ੍ਰੈਥੀ ਦੀ ਤਸਵੀਰ ਦਿਖਾਈ ਗਈ, ਜਿਸ ਤੋਂ ਬਾਅਦ ਪੂਰਾ ਸਟੇਡੀਅਮ ਤਾਲੀਆਂ ਦੀ ਗੂੰਜ ਉੱਠਿਆ ।
ਖੇਡ ਸੰਸਾਰ
Free
ਵਿਸ਼ਵ ਕੱਪ ਦੌਰਾਨ ਸਕਾਟਲੈਂਡ ਦੇ ਪ੍ਰਸ਼ੰਸਕ ਨੂੰ ਭਾਵੁਕ ਸ਼ਰਧਾਂਜਲੀ
ਅਜੀਤ ਡੈਸਕ
21-06-2026