19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਰੋਮਾਂਚਕ ਮੈਚ ’ਚ ਜਰਮਨੀ ਨੇ ਆਈਵਰੀ ਕੋਸਟ ਨੂੰ ਹਰਾਇਆ

Ad Position 21
No active advertisement
ਅਜੀਤ ਡੈਸਕ 21-06-2026
ਟੋਰਾਂਟੋ, 20 ਜੂਨ (ਏਜੰਸੀ)�ਟੋਰਾਂਟੋ ਵਿਖੇ ਖੇਡੇ ਗਏ ਇਕ ਰੋਮਾਂਚਕ ਮੈਚ ’ਚ ਜਰਮਨੀ ਨੇ ਆਈਵਰੀ ਕੋਸਟ ਨੂੰ 2-1 ਨਾਲ ਹਰਾਇਆ। ਸ਼ੁਰੂ ਤੋਂ ਹੀ, ਦੋਵੇਂ ਟੀਮਾਂ ਹਮਲਾਵਰ ਖੇਡਦੀਆਂ ਰਹੀਆਂ, ਸ਼ੁਰੂਆਤੀ ਲਾਭ ਲਈ ਮੁਕਾਬਲਾ ਕਰਦੀਆਂ ਰਹੀਆਂ। ਜਰਮਨੀ ਨੇ ਗੇਂਦ ’ਤੇ ਕਬਜ਼ਾ ਬਣਾਈ ਰੱਖਿਆ, ਪਰ ਆਈਵਰੀ ਕੋਸਟ ਦੇ ਠੋਸ ਬਚਾਅ ਨੇ ਉਨ੍ਹਾਂ ਨੂੰ ਕੋਈ ਵੀ ਮਹੱਤਵਪੂਰਨ ਗੋਲ ਕਰਨ ਦੇ ਮੌਕੇ ਬਣਾਉਣ ਤੋਂ ਰੋਕਿਆ। ਮੈਚ ਦਾ ਪਹਿਲਾ ਗੋਲ 30ਵੇਂ ਮਿੰਟ ’ਚ ਆਇਆ, ਜਦੋਂ ਫ੍ਰੈਂਕ ਕੇਸੀ ਨੇ ਸ਼ਾਨਦਾਰ ਗੋਲ ਕਰਕੇ ਆਈਵਰੀ ਕੋਸਟ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਉਪਰੰਤ ਜਰਮਨੀ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਆਈਵਰੀ ਕੋਸਟ ਨੇ ਇਸ ਲੀਡ ਨਾਲ ਪਹਿਲੇ ਅੱਧ ਦਾ ਅੰਤ ਕੀਤਾ। ਦੂਜੇ ਅੱਧ ਦੀ ਸ਼ੁਰੂਆਤ ਤੋਂ ਬਾਅਦ ਜਰਮਨੀ ਵਾਪਸੀ ਦੀ ਉਮੀਦ ਨਾਲ ਮੈਦਾਨ ’ਤੇ ਉਤਰਿਆ। ਇਸ ਦੌਰਾਨ ਮੁੜ ਉਨ੍ਹਾਂ ਵਲੋਂ ਇਕ ਹਮਲਾਵਰ ਖੇਡ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਤੀਜੇ ਵੀ ਉਨ੍ਹਾਂ ਨੂੰ ਜਲਦ ਹੀ ਮਿਲੇ। 68ਵੇਂ ਮਿੰਟ ‘ਚ ਡੇਨਿਜ਼ ਉਂਡਾਵ ਨੇ ਗੋਲ ਕਰਕੇ ਟੀਮ ਨੂੰ ਆਈਵਰੀ ਕੋਸਟ ਵਿਰੁੱਧ 1-1 ਨਾਲ ਬਰਾਬਰੀ ਦਿਵਾਈ। 4 ਵਾਰ ਦੀ ਚੈਂਪੀਅਨ ਜਰਮਨੀ ਲਈ ਇਹ ਇਕ ਰਾਹਤ ਦਾ ਪਲ ਸੀ। ਇਸ ਤੋਂ ਬਾਅਦ ਮੁੜ ਦੋਵਾਂ ਟੀਮਾਂ ਵਲੋਂ ਜਿੱਤ ਦਰਜ ਕਰਨ ਲਈ ਲੀਡ ਲੈਣ ਦੀ ਕੋਸ਼ਿਸ਼ ਕੀਤੀ ਗਈ। ਜਰਮਨੀ ਨੇ ਇਹ ਮੌਕਾ ਮੈਚ ਦੇ ਇੰਜਰੀ ਟਾਈਮ ’ਚ ਹਾਸਿਲ ਹੋਇਆ। 90+4ਵੇਂ ਮਿੰਟ ‘ਤੇ ਡੇਨਿਜ਼ ਉਂਡਾਵ ਨੇ ਆਪਣਾ ਦੂਜਾ ਗੋਲ ਕਰਕੇ ਜਰਮਨੀ ਦੀ ਜਿੱਤ ਦੇ ਮੋਹਰ ਲਗਾ ਦਿੱਤੀ। ਜਿਸ ਸਮੇਂ ਅਜਿਹਾ ਲਗ ਰਿਹਾ ਸੀ ਕਿ ਆਈਵਰੀ ਕੋਸਟ ਜਰਮਨੀ ’ਤੇ ਭਾਰੂ ਪੈ ਰਿਹਾ ਹੈ ਤੇ ਇਹ ਮੈਚ ਸ਼ਾਇਦ ਡਰਾਅ ’ਤੇ ਖ਼ਤਮ ਹੋਵੇਗਾ। ਜਰਮਨੀ ਨੇ ਇਸ ਆਪਣੀ ਸ਼ਾਨਦਾਰ ਜਿੱਤ ’ਚ ਤਬਦੀਲ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਨੀਦਰਲੈਂਡ ਦੀ ਸਵੀਡਨ ’ਤੇ ਇਕਪਾਸੜ ਜਿੱਤ ਅਗਲੀ ਖ਼ਬਰ ਯੋਗ ਸਟੇਟ ਪਬਲਿਕ ਸਕੂਲ ਕੈਂਟ ’ਚ ਅਧਿਆਪਕਾਂ ਲਈ ਯੋਗ ਸੈਸ਼ਨ ਕਰਵਾਇਆ
Ad Position 24