13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਮੈਸੀ ਨੇ ਵਿਸ਼ਵ ਕੱਪ ’ਚ ਬਣਾਇਆ ਵਿਸ਼ਵ ਰਿਕਾਰਡ

Ad Position 21
No active advertisement
ਅਜੀਤ ਡੈਸਕ 23-06-2026
ਆਰਲਿੰਗਟਨ (ਅਮਰੀਕਾ), 22 ਜੂਨ (ਏ.ਪੀ.)-ਅਰਜਨਟੀਨਾ ਨੇ ਆਸਟਰੀਆ ਨੂੰ 2-0 ਨਾਲ ਹਰਾ ਕੇ ਨਾਕਆਉਟ ਲਈ ਕੁਆਲੀਫਾਈ ਕਰ ਲਿਆ ਹੈ। ਅਰਜਨਟੀਨਾ ਦੇ ਕਪਤਾਨ, ਲਿਓਨਲ ਮੈਸੀ ਨੇ ਸੋਮਵਾਰ ਨੂੰ ਡੱਲਾਸ ਸਟੇਡੀਅਮ ’ਚ ਖੇਡੇ ਗਏ ਗਰੁੱਪ ਜੇ ਮੈਚ ’ਚ ਦਬਦਬਾ ਬਣਾਇਆ। 38ਵੇਂ ਤੇ 90+5ਵੇਂ ਮਿੰਟ ’ਚ 2 ਗੋਲ ਕਰਕੇ, ਉਸਨੇ ਨਾ ਸਿਰਫ ਆਪਣੀ ਟੀਮ ਲਈ ਜਿੱਤ ਯਕੀਨੀ ਬਣਾਈ ਬਲਕਿ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਕੇ ਇਤਿਹਾਸ ਵੀ ਰਚ ਦਿੱਤਾ। ਅਰਜਨਟੀਨਾ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ 7ਵੇਂ ਮਿੰਟ ’ਚ ਪੈਨਲਟੀ ਰਾਹੀਂ ਸੁਨਹਿਰੀ ਮੌਕਾ ਹਾਸਲ ਕੀਤਾ, ਪਰ ਮੈਸੀ ਇਸਨੂੰ ਗੋਲ ’ਚ ਬਦਲਣ ਵਿੱਚ ਅਸਫਲ ਰਿਹਾ। ਆਸਟਰੀਆ ਨੇ ਬਾਅਦ ’ਚ ਇਕ ਮਜ਼ਬੂਤ ਵਾਪਸੀ ਕੀਤੀ ਤੇ ਅਰਜਨਟੀਨਾ ਦੀ ਹਮਲਾਵਰ ਖੇਡ ਨੂੰ ਨਾਕਾਮ ਕਰਨ ’ਚ ਸਫਲ ਰਿਹਾ। ਪਹਿਲੇ ਹਾਈਡਰੇਸ਼ਨ ਬ੍ਰੇਕ ਤੱਕ ਦੋਵਾਂ ਟੀਮਾਂ ਵਿਚਕਾਰ ਇਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਜਿਸ ਨਾਲ 23 ਮਿੰਟ ਦੀ ਖੇਡ ਤੋਂ ਬਾਅਦ ਸਕੋਰ 0-0 ਹੀ ਰਿਹਾ। ਹਾਲਾਂਕਿ, ਅਰਜਨਟੀਨਾ ਨੇ ਲਗਾਤਾਰ ਦਬਾਅ ਬਣਾਈ ਰੱਖਿਆ ਤੇ ਮੈਸੀ ਨੇ ਅੰਤ ’ਚ 38ਵੇਂ ਮਿੰਟ ’ਚ ਗੋਲ ਕਰਕੇ ਆਪਣੀ ਟੀਮ ਨੂੰ ਅੱਗੇ ਕਰ ਦਿੱਤਾ। ਇਹ ਮੈਸੀ ਦੇ ਵਿਸ਼ਵ ਕੱਪ ਕਰੀਅਰ ਦਾ 17ਵਾਂ ਗੋਲ ਸੀ, ਜਿਸ ਨਾਲ ਉਹ ਫੀਫਾ ਵਿਸ਼ਵ ਕੱਪ ਇਤਿਹਾਸ ’ਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਬਣਾਉਣ ’ਚ ਕਾਮਯਾਬ ਰਿਹਾ। ਉਸਨੇ ਜਰਮਨ ਦਿੱਗਜ ਮਿਰੋਸਲਾਵ ਕਲੋਜ਼ ਨੂੰ ਪਛਾੜ ਕੇ ਇਹ ਨਵਾਂ ਮੀਲ ਪੱਥਰ ਸਥਾਪਿਤ ਕੀਤਾ। ਮੈਸੀ ਦੇ ਗੋਲ ਤੋਂ ਬਾਅਦ, ਅਰਜਨਟੀਨਾ ਨੇ ਕਬਜ਼ਾ ਬਰਕਰਾਰ ਰੱਖਿਆ, ਜਦੋਂ ਕਿ ਆਸਟਰੀਆ ਬਰਾਬਰੀ ਦੀ ਭਾਲ ’ਚ ਸੰਘਰਸ਼ ਕਰ ਰਿਹਾ ਸੀ। ਪਹਿਲੇ ਅੱਧ ਦੇ ਬਾਕੀ ਮਿੰਟਾਂ ’ਚ ਦੋਵਾਂ ਟੀਮਾਂ ਨੂੰ ਕੁਝ ਮੌਕੇ ਮਿਲੇ, ਪਰ ਕੋਈ ਹੋਰ ਗੋਲ ਨਹੀਂ ਹੋ ਸਕਿਆ। ਅਰਜਨਟੀਨਾ ਪਹਿਲੇ ਅੱਧ ਤੱਕ 1-0 ਨਾਲ ਅੱਗੇ ਰਿਹਾ। ਦੂਜੇ ਅੱਧ ’ਚ ਉਨ੍ਹਾਂ ਆਪਣੀ ਲੀਡ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਆਸਟਰੀਆ ਮੈਚ ਬਰਾਬਰ ਕਰਨ ਲਈ ਵਾਪਸੀ ਦੇ ਯਤਨ ਕਰ ਰਿਹਾ ਸੀ। ਇਸ ਦੌਰਾਨ 90ਵੇਂ ਮਿੰਟ ਤੇਕ ਕੋਈ ਵੀ ਗੋਲ ਨਹੀਂ ਹੋਇਆ ਸੀ। 90+5 (ਇੰਜ਼ਰੀ ਸਮੇਂ) ’ਚ ਮੈਸੀ ਨੇ ਇਕ ਹੋਰ ਗੋਲ ਕਰਕੇ ਆਪਣੀ ਜਿੱਤ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਤੇ ਸ਼ਾਨਦਾਰ ਜਿੱੱਤ ਨਾਲ ਟੀਮ ਨੂੰ ਨਾਕਆਉਟ ’ਚ ਪਹੁੰਚਾਇਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਕਾਰਨ ਗਰਮੀ ਦਾ ਪਾਰਾ 4 ਡਿਗਰੀ ਡਿੱਗਿਆ ਅਗਲੀ ਖ਼ਬਰ ‘ਫੀਫਾ ਵਿਸ਼ਵ ਕੱਪ’ 2026
Ad Position 24