14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਕ੍ਰੋਏਸ਼ੀਆ ਨੇ ਪਨਾਮਾ ਨੂੰ 1-0 ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 25-06-2026
ਟੋਰਾਂਟੋ, 24 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ ਗਰੁੱਪ ਐਲ ਦੇ ਮੁਕਾਬਲੇ ’ਚ ਕ੍ਰੋਏਸ਼ੀਆ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਪਨਾਮਾ ਨੂੰ 1-0 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਕ੍ਰੋਏਸ਼ੀਆ ਨੇ ਤਿੰਨ ਅਹਿਮ ਅੰਕ ਵੀ ਹਾਸਿਲ ਕੀਤੇ। ਕ੍ਰੋਏਸ਼ੀਆ ਖਿਲਾਫ ਮਿਲੀ ਹਾਰ ਦੇ ਨਾਲ ਹੀ ਪਨਾਮਾ ਦੇ ਅਗਲੇ ਦੌਰ ’ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਕ੍ਰੋਏਸ਼ੀਆ ਨੇ ਇਹ ਅਹਿਮ ਜਿੱਤ ਸਟਾਰ ਖਿਡਾਰੀ ਲੁਕਾ ਮੋਡਰਿਕ ਦੇ 200ਵੇਂ ਮੈਚ ’ਚ ਹਾਸਿਲ ਕੀਤੀ। ਲੁਕਾ ਫੀਫਾ ਵਿਸ਼ਵ ਕੱਪ ’ਚ ਕ੍ਰੋਏਸ਼ੀਆ ਦੇ ਪਿਛਲੇ 21 ਮੈਚਾਂ ’ਚ ਲਗਾਤਾਰ ਟੀਮ ਦਾ ਹਿੱਸਾ ਰਹੇ ਹਨ। ਟੋਰਾਂਟੋ ਸਟੇਡੀਅਮ ਦੇ ਪਹਿਲੇ ਹਾਫ਼ ’ਚ ਪਨਾਮਾ ਨੇ ਕ੍ਰੋਏਸ਼ੀਆ ਦੇ ਮੁਕਾਬਲੇ ਜ਼ਿਆਦਾ ਬਿਹਤਰ ਖੇਡ ਵਿਖਾਈ। 23ਵੇਂ ਮਿੰਟ ’ਚ ਪਨਾਮਾ ਨੂੰ ਗੋਲ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ, ਜਦੋਂ ਜੋਸ ਲੁਈਸ ਰੋਡਰੀਗੇਜ ਨੇ ਜ਼ੋਰਦਾਰ ਹੈੱਡਰ ਲਗਾਇਆ, ਹਾਲਾਂਕਿ ਕ੍ਰੋਏਸ਼ੀਆ ਦੇ ਗੋਲਕੀਪਰ ਡੋਮੀਨਿਕ ਲਿਵਾਕੋਵਿਚ ਨੇ ਸ਼ਾਨਦਾਰ ਬਆਅ ਕਰਦੇ ਹੋਏ ਗੇਂਦ ਨੂੰ ਕ੍ਰਾਸਬਾਰ ’ਤੇ ਟਿਪ ਕਰ ਦਿੱਤਾ ਤੇ ਗੋਲ ਹੋਣ ਤੋਂ ਬਚਾਇਆ। ਹਾਲਾਂਕਿ ਦੂਜੇ ਹਾਫ਼ ਬਾਅਦ ਕ੍ਰੋਏਸ਼ੀਆ ਨੇ ਮੈਚ ’ਚ ਆਪਣੀ ਪਕੜ ਮਜ਼ਬੂਤ ਕੀਤੀ। ਮੁਕਾਬਲੇ ਦੇ 54ਵੇਂ ਮਿੰਟ ’ਚ ਕ੍ਰੋਏਸ਼ੀਆ 1-0 ਦੀ ਬੜਤ ਹਾਸਿਲ ਕਰਨ ’ਚ ਸਫ਼ਲ ਰਿਹਾ। ਜੋਸਿਪ ਸਟੈਨੀਸਿਕ ਦੇ ਸੱਜੇ ਪਾਸੇ ਤੋਂ ਆਏ ਸ਼ਾਨਦਾਰ ਲੋਏ ਕ੍ਰਾਸ ਨੂੰ ਬਦਲਵੇਂ ਖਿਡਾਰੀ ਵਜੋਂ ਆਏ ਏਂਟੇ ਬੁਧਿਮਿਰ ਨੇ ਗੋਲ ’ਚ ਬਦਲ ਦਿੱਤਾ। ਤਿੰਨ ਮਿੰਟ ਬਾਅਦ ਮਾਰਕੋ ਪਾਲਾਸਿਕ ਕੋਲ ਆਪਣੀ ਟੀਮ ਦੀ ਬੜਤ ਨੂੰ ਦੁਗਣਾ ਕਰਨ ਦਾ ਸ਼ਾਨਦਾਰ ਮੌਕਾ ਸੀ, ਪਰ ਪਹਿਲੇ ਪਨਾਮਾ ਦੇ ਗੋਲਕੀਪਰ ਆਰਲੈਂਡੋ ਮਾਸਕੇਰਾ ਨੇ ਉਸ ਨੂੰ ਰੋਕ ਦਿੱਤਾ ਤੇ ਫਿਰ ਰਿਬਾਉਂਡ ’ਤੇ ਉਹ ਗੋਲ ਕਰਨ ਤੋਂ ਖੁੰਝ ਗਏ। ਪਨਾਮਾ ਨੇ ਵੀ ਮੈਚ ਦੇ ਕੁਝ ਮੌਕੇ ਬਣਾਏ, ਪਰ ਕ੍ਰੋਏਸ਼ੀਆ ਦੇ ਗੋਲਕੀਪਰ ਡੋਮੀਨਿਕ ਸ਼ਾਨਦਾਰ ਫਾਰਮ ’ਚ ਦਿਸੇ ਤੇ ਕਈ ਅਹਿਮ ਬਚਾਅ ਕੀਤੇ। ਇਸੇ ਵਜ੍ਹਾ ਨਾਲ ਪਨਾਮਾ ਵਿਸ਼ਵ ਕੱਪ ’ਚ ਆਪਣਾ ਪਹਿਲਾ ਅੰਕ ਹਾਸਿਲ ਕਰਨ ਲਈ ਜ਼ਰੂਰੀ ਗੋਲ ਕਰਨ ’ਚ ਨਾਕਾਮ ਰਿਹਾ। ਦੂਸਰੇ ਪਾਸੇ ਕ੍ਰੋਏਸ਼ੀਆ ਤੇ ਆਪਣਾ 200ਵਾਂ ਮੈਚ ਖੇਡ ਰਹੇ ਟੀਮ ਦੇ ਕਪਤਾਨ ਲੁਕਾ ਮੋਡਿਰਕ ਲਈ ਇਹ ਮੁਕਾਬਲਾ ਯਾਦਗਾਰ ਰਿਹਾ। ਇਸ ਜਿੱਤ ਦੇ ਨਾਲ ਹੀ ਕ੍ਰੋਏਸ਼ੀਆ ਨੇ ਰਾਉਂਡ ਆਫ਼ 32 ’ਚ ਪਹੁੰਚਣ ’ਚ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੋਸਟਨ ’ਚ ਇੰਗਲੈਂਡ-ਘਾਨਾ ਮੈਚ ਲਈ ਮੀਂਹ ਦੇ ਬਾਵਜੂਦ ਉਮੜਿਆ ਫੁੱਟਬਾਲ ਪ੍ਰੇਮੀਆਂ ਦਾ ਸੈਲਾਬ ਅਗਲੀ ਖ਼ਬਰ ਕਿਸਾਨ ’ਤੇ ਕੀਤੇ ਨਾਜਾਇਜ਼ ਪਰਚੇ ਰੱਦ ਕਰਵਾਉਣ ਲਈ ਜਥੇਬੰਦੀਆਂ ਦਾ ਵਫ਼ਦ ਐੱਸ.ਐੱਸ.ਪੀ.ਨੂੰ ਮਿਲਿਆ
Ad Position 24