09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਕੋਲੰਬੀਆ ਨੇ ਘਾਨਾ ਨੂੰ 1-0 ਨਾਲ ਹਰਾ ਕੇ ਰਾਊਂਡ ਆਫ 16 ’ਚ ਬਣਾਈ ਜਗ੍ਹਾ

Ad Position 21
No active advertisement
ਅਜੀਤ ਡੈਸਕ 05-07-2026
ਨਿਊਯਾਰਕ, 4 ਜੁਲਾਈ (ਰਾਜੂ ਸਹਿਬਾਜ਼ਪੁਰਾ)-ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ 32 ’ਚ ਕੋਲੰਬੀਆ ਨੇ ਘਾਨਾ ਨੂੰ 1-0 ਨਾਲ ਹਰਾ ਕੇ ਅਗਲੇ ਦੌਰ ’ਚ ਦਾਖਲਾ ਕਰ ਲਿਆ ਹੈ। ਕੈਨਸਾਸ ਸਿਟੀ ਦੀ ਤਿੱਖੀ ਗਰਮੀ ’ਚ ਖੇਡੇ ਗਏ ਇਸ ਮੁਕਾਬਲੇ ’ਚ ਕੋਲੰਬੀਆ ਸ਼ੁਰੂ ਤੋਂ ਹੀ ਘਾਨਾ ’ਤੇ ਹਾਵੀ ਰਹੀ। ਮੈਚ ਦੇ 14ਵੇਂ ਮਿੰਟ ’ਚ ਲੂਈਸ ਡਿਆਜ਼ ਨੇ ਖੱਬੇ ਪਾਸੇ ਤੋਂ ਸ਼ਾਨਦਾਰ ਦੌੜ ਲਗਾ ਕੇ ਗੇਂਦ ਬਾਕਸ ’ਚ ਪਾਈ, ਜਿਸ ਨੂੰ ਜੌਨ ਏਰੀਆਸ ਨੇ ਹਵਾ ਵਿਚੋਂ ਹੀ ਸੁੰਦਰ ਟੱਚ ਨਾਲ ਗੋਲ ’ਚ ਬਦਲ ਦਿੱਤਾ। ਇਹੀ ਗੋਲ ਕੋਲੰਬੀਆ ਦੀ ਜਿੱਤ ਲਈ ਕਾਫ਼ੀ ਸਾਬਤ ਹੋਇਆ। ਕੋਲੰਬੀਆ ਵੱਲੋਂ ਲੂਈਸ ਡਿਆਜ਼ ਸਭ ਤੋਂ ਖਤਰਨਾਕ ਖਿਡਾਰੀ ਨਜ਼ਰ ਆਇਆ। ਉਸ ਨੇ ਕਈ ਵਾਰ ਘਾਨਾ ਦੀ ਡਿਫੈਂਸ ਨੂੰ ਦਬਾਅ ’ਚ ਰੱਖਿਆ ਤੇ ਦੂਜੇ ਅੱਧ ’ਚ ਗੋਲ ਵੀ ਕੀਤਾ, ਪਰ ਆਫਸਾਈਡ ਕਾਰਨ ਗੋਲ ਰੱਦ ਕਰ ਦਿੱਤਾ ਗਿਆ। ਮੈਚ ਦੀ ਸ਼ੁਰੂਆਤ ਵਿੱਚ ਦੋਵਾਂ ਟੀਮਾਂ ਨੂੰ ਚੋਟਾਂ ਕਾਰਨ ਤਬਦੀਲੀਆਂ ਕਰਣੀਆਂ ਪਈਆਂ। ਕੋਲੰਬੀਆ ਵੱਲੋਂ ਜੌਨ ਕੋਰਡੋਬਾ ਦੀ ਥਾਂ ਲੂਈਸ ਸੁਆਰੇਜ਼ ਮੈਦਾਨ ’ਚ ਆਇਆ, ਜਦਕਿ ਘਾਨਾ ਵੱਲੋਂ ਮਾਰਵਿਨ ਸੇਨਾਇਆ ਦੀ ਥਾਂ ਅਲੀਦੂ ਸੇਇਦੂ ਨੂੰ ਉਤਾਰਿਆ ਗਿਆ। ਦੂਜੇ ਅੱਧ ਦੀ ਸ਼ੁਰੂਆਤ ’ਤੇ ਕੋਲੰਬੀਆ ਨੇ ਕਪਤਾਨ ਜੇਮਸ ਰੋਡਰਿਗੇਜ਼ ਨੂੰ ਬਾਹਰ ਕਰਕੇ ਰਿਚਰਡ ਰਿਓਸ ਨੂੰ ਮੈਦਾਨ ’ਚ ਭੇਜਿਆ। ਅੱਜ ਦੀ ਇਸ ਜਿੱਤ ਨਾਲ ਕੋਲੰਬੀਆ ਹੁਣ ਰਾਊਂਡ ਆਫ 16 ਵਿਚ ਸਵਿਟਜ਼ਰਲੈਂਡ ਨਾਲ ਭਿੜੇਗੀ। ਇਹ ਮੁਕਾਬਲਾ ਮੰਗਲਵਾਰ, 7 ਜੁਲਾਈ ਨੂੰ ਵੈਨਕੂਵਰ ’ਚ ਖੇਡਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਰੋਮਾਂਚਕ ਮੈਚ ’ਚ ਮਿਸਰ ਨੇ ਪਹਿਲੀ ਵਾਰ ਜਿੱਤਿਆ ਨਾਕਆਉਟ ਮੁਕਾਬਲਾ ਅਗਲੀ ਖ਼ਬਰ ਫੁੱਟਬਾਲ ’ਚ ਏ.ਆਈ, ਸਾਇੰਸ ਤੇ ਤਕਨਾਲੋਜੀ ਦਾ ਨਵਾਂ ਦੌਰ, ‘ਸਪੇਸ ਜੈਕਟ’ ਬਣੀ ਖਿੱਚ ਦਾ ਕੇਂਦਰ
Ad Position 24