08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੱਟ ਕਾਰਨ ਜੇਮੀਮਾ ‘ਦ ਹੰਡਰਡ’ ਤੋਂ ਬਾਹਰ; ਏਸ਼ੀਆ ਕੱਪ ’ਚ ਭਾਗੀਦਾਰੀ ਸ਼ੱਕੀ

ਨਵੀਂ ਦਿੱਲੀ, 8 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 09-08-2026
ਨਵੀਂ ਦਿੱਲੀ, 8 ਅਗਸਤ (ਪੀ.ਟੀ.ਆਈ.)-ਭਾਰਤੀ ਮਹਿਲਾ ਟੀਮ ਦੀ ਮੁੱਖ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਨੂੰ ਸਾਊਦਰਨ ਬ੍ਰੇਵ ਲਈ ਖੇਡਦੇ ਸਮੇਂ ਲੱਗੀ ਹੈਮਸਟ੍ਰਿੰਗ ਸੱਟ ਕਾਰਨ ਚੱਲ ਰਹੇ ‘ਦ ਹੰਡਰਡ’ ਕ੍ਰਿਕਟ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਵਿੱਚ ਉਸਦੀ ਭਾਗੀਦਾਰੀ ਵੀ ਸ਼ੱਕੀ ਹੈ। ਸਾਊਦਰਨ ਬ੍ਰੇਵ ਨੇ ਪੁਸ਼ਟੀ ਕੀਤੀ ਕਿ ਆਸਟ੍ਰੇਲੀਆਈ ਆਲਰਾਊਂਡਰ ਚਾਰਲੀ ਨੌਟ ਨੂੰ ਟੂਰਨਾਮੈਂਟ ਦੇ ਬਾਕੀ ਮੈਚਾਂ ਲਈ ਜੇਮੀਮਾ ਦੀ ਜਗ੍ਹਾ ਲੈਣ ਲਈ ਟੀਮ ’ਚ ਲਿਆਂਦਾ ਗਿਆ ਹੈ। 25 ਸਾਲਾ ਜੇਮੀਮਾ ਨੇ ਬ੍ਰੇਵ ਲਈ 6 ਪਾਰੀਆਂ ’ਚ 35.75 ਦੀ ਔਸਤ ਤੇ 131.19 ਦੀ ਸਟ੍ਰਾਈਕ ਰੇਟ ਨਾਲ 143 ਦੌੜਾਂ ਬਣਾਈਆਂ। ਉਸਦਾ ਸਭ ਤੋਂ ਵੱਧ ਸਕੋਰ ਅਜੇਤੂ 42 ਦੌੜਾਂ ਸੀ। ਮਹਿਲਾ ਟੀ-20 ਏਸ਼ੀਆ ਕੱਪ 28 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ, ਭਾਰਤ 30 ਅਗਸਤ ਨੂੰ ਥਾਈਲੈਂਡ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ। ਜੇਮੀਮਾਹ ਕੋਲ ਏਸ਼ੀਆ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਫਿਟਨੈਸ ਪ੍ਰਾਪਤ ਕਰਨ ਲਈ ਲਗਭਗ ਤਿੰਨ ਹਫ਼ਤੇ ਹਨ।
Ad Position 22
No active advertisement
ਪਿਛਲੀ ਖ਼ਬਰ ਸਾਈ ਸੁਧਰਸਨ ਸ੍ਰੀਲੰਕਾ ਟੈਸਟ ਲੜੀ ਤੋਂ ਬਾਹਰ ਅਗਲੀ ਖ਼ਬਰ ਪੰਜਾਬ ਦੀ ਆਪਣੀ ਆਈ.ਪੀ.ਐਲ. ’ਚ ਖੇਡਣਗੇ ਚੋਟੀ ਦੇ ਖਿਡਾਰੀ-ਮੁੱਖ ਮੰਤਰੀ
Ad Position 24