09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਫੁੱਟਬਾਲ ’ਚ ਏ.ਆਈ, ਸਾਇੰਸ ਤੇ ਤਕਨਾਲੋਜੀ ਦਾ ਨਵਾਂ ਦੌਰ, ‘ਸਪੇਸ ਜੈਕਟ’ ਬਣੀ ਖਿੱਚ ਦਾ ਕੇਂਦਰ

Ad Position 21
No active advertisement
ਅਜੀਤ ਡੈਸਕ 05-07-2026
ਜਲੰਧਰ, 4 ਜੁਲਾਈ (ਡਾ. ਜਤਿੰਦਰ ਸਾਬੀ)-ਵਿਸ਼ਵ ਕੱਪ ’ਚ ਹੁਣ ਸਿਰਫ਼ ਹੁਨਰ ਹੀ ਨਹੀਂ, ਸਗੋਂ ਵਿਗਿਆਨ ਤੇ ਆਧੁਨਿਕ ਤਕਨਾਲੋਜੀ ਵੀ ਚੈਂਪੀਅਨ ਬਣਾਉਣ ’ਚ ਇਕ ਅਹਿਮ ਭੂਮਿਕਾ ਨਿਭਾਅ ਰਹੀ ਹੈ। ਅਮਰੀਕਾ ਤੇ ਮੈਕਸੀਕੋ ਦੀ 35 ਤੋਂ 40 ਡਿਗਰੀ ਸੈਲਸੀਅਸ ਤੱਕ ਪਹੁੰਚ ਰਹੀ ਭਿਆਨਕ ਗਰਮੀ ’ਚ ਖਿਡਾਰੀਆਂ ਦੀ ਸਭ ਤੋਂ ਵੱਡੀ ਚੁਣੌਤੀ ਵਿਰੋਧੀ ਟੀਮ ਨਹੀਂ, ਸਗੋਂ ਹੀਟ ਸਟ੍ਰੈੱਸ ਬਣੀ ਹੋਈ ਹੈ। ਇਸੇ ਕਾਰਨ ਇਸ ਵਾਰ ਵਿਸ਼ਵ ਕੱਪ ’ਚ ਕਈ ਖਿਡਾਰੀ ਮੈਚ ਤੋਂ ਪਹਿਲਾਂ, ਹਾਫ਼ ਟਾਈਮ ਦੌਰਾਨ ਤੇ ਟ੍ਰੇਨਿੰਗ ਤੋਂ ਬਾਅਦ ਇਕ ਵਿਸ਼ੇਸ਼ ‘ਸਪੇਸ ਜੈਕਟ’ ਪਹਿਨਦੇ ਨਜ਼ਰ ਆ ਰਹੇ ਹਨ। ਇਹ ਕੋਈ ਆਮ ਜੈਕਟ ਨਹੀਂ, ਸਗੋਂ ਖਿਡਾਰੀਆਂ ਦੇ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਲਈ ਤਿਆਰ ਕੀਤੀ ਗਈ ਇਕ ਅਤਿ-ਆਧੁਨਿਕ ਕੂਲਿੰਗ ਤਕਨਾਲੋਜੀ ਹੈ। ਖੇਡ ਸਮੱਗਰੀ ਬਣਾਉਣ ਵਾਲੀ ਕੰਪਨੀ ਐਡੀਡਾਸ ਨੇ 2012 ’ਚ ਇਸ ਤਕਨਾਲੋਜੀ ’ਤੇ ਕੰਮ ਸ਼ੁਰੂ ਕੀਤਾ ਸੀ। 2016 ਦੇ ਰੀਓ ਉਲੰਪਿਕ ਤੋਂ ਪਹਿਲਾਂ ਇਸ ਦਾ ਪਹਿਲਾ ਕੂਲਿੰਗ ਵੈਸਟ ਤਿਆਰ ਹੋਇਆ, ਪਰ ਇਸ ਤੋਂ ਬਾਅਦ ਵੀ ਵੱਖ-ਵੱਖ ਯੂਨੀਵਰਸਿਟੀਆਂ ਤੇ ਖੋਜ ਕੇਂਦਰਾਂ ’ਚ ਕਈ ਸਾਲਾਂ ਤੱਕ ਖਿਡਾਰੀਆਂ ’ਤੇ ਟੈਸਟ ਕੀਤੇ ਗਏ। ਲਗਭਗ 12 ਸਾਲਾਂ ਦੀ ਖੋਜ ਤੋਂ ਬਾਅਦ ਤਿਆਰ ਹੋਈ ਕਲਾਈਮਕੂਲ ਕੂਲਿੰਗ ਸਿਸਟਮ ਹੁਣ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੇਡ ਮੁਕਾਬਲਿਆਂ ਦਾ ਹਿੱਸਾ ਬਣ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਕੋਲੰਬੀਆ ਨੇ ਘਾਨਾ ਨੂੰ 1-0 ਨਾਲ ਹਰਾ ਕੇ ਰਾਊਂਡ ਆਫ 16 ’ਚ ਬਣਾਈ ਜਗ੍ਹਾ ਅਗਲੀ ਖ਼ਬਰ ਛਾਅ ਗਏ ਮੈਸੀ, ਲਗਾਤਾਰ 8 ਮੈਚਾਂ ’ਚ ਗੋਲ ਕਰਨ ਵਾਲੇ ਪਹਿਲੇ ਫੁੱਟਬਾਲਰ ਬਣੇ
Ad Position 24