08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਾਬਕਾ ਜਿਮਨਾਸਟਾਂ ਵਲੋਂ ਸ਼ਾਨਦਾਰ ਖਿਡਾਰੀਆਂ ਦੀ ਮੈਰਿਟ ਸੂਚੀ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਦੀ ਮੰਗ

ਨਵੀਂ ਦਿੱਲੀ, 8 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 09-08-2026
ਨਵੀਂ ਦਿੱਲੀ, 8 ਅਗਸਤ (ਪੀ.ਟੀ.ਆਈ.)-ਰਾਸ਼ਟਰੀ ਚੈਂਪੀਅਨ ਰਾਕੇਸ਼ ਪਾਤਰਾ ਸਮੇਤ ਕਈ ਸਾਬਕਾ ਅੰਤਰਰਾਸ਼ਟਰੀ ਜਿਮਨਾਸਟਾਂ ਨੇ ਖੇਡ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਜਿਮਨਾਸਟਿਕ ਫੈਡਰੇਸ਼ਨ ਆਫ ਇੰਡੀਆ ਵਲੋਂ ਸ਼ਾਨਦਾਰ ਖਿਡਾਰੀਆਂ ਦੀ ਮੈਰਿਟ ਸੂਚੀ ਤਿਆਰ ਕਰਨ ਲਈ ਅਪਣਾਈ ਗਈ ਪ੍ਰਕਿਰਿਆ ’ਚ ਕਥਿਤ ਬੇਨਿਯਮੀਆਂ ਦੀ ਸੁਤੰਤਰ ਜਾਂਚ ਕਰੇ। 30 ਜੁਲਾਈ ਨੂੰ ਖੇਡ ਸਕੱਤਰ ਹਰੀ ਰੰਜਨ ਰਾਓ ਨੂੰ ਭੇਜੇ ਗਏ ਵੱਖਰੇ ਪੱਤਰਾਂ ’ਚ ਰਾਕੇਸ਼ ਪਾਤਰਾ ਤੇ ਇਕ ਹੋਰ ਸਾਬਕਾ ਅੰਤਰਰਾਸ਼ਟਰੀ ਜਿਮਨਾਸਟ ਨੇ ਦੋਸ਼ ਲਗਾਇਆ ਕਿ ਫੈਡਰੇਸ਼ਨ ਦੀਆਂ ਕਾਰਵਾਈਆਂ ਨੇ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ 2025 ਦੇ ਉਪਬੰਧਾਂ ਤੇ ਇਸਦੇ ਤਹਿਤ ਬਣਾਏ ਗਏ ਨਿਯਮਾਂ ਦੀ ਉਲੰਘਣਾ ਕੀਤੀ ਹੈ। ਪਾਤਰਾ, ਇਕ ਕਈ ਵਾਰ ਦੇ ਰਾਸ਼ਟਰੀ ਚੈਂਪੀਅਨ ਜਿਸਨੇ ਪੰਜ ਵਿਸ਼ਵ ਚੈਂਪੀਅਨਸ਼ਿਪਾਂ ਦੇ ਨਾਲ-ਨਾਲ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਨੇ ਆਪਣੇ ਪੱਤਰ ’ਚ ਅਪੀਲ ਕੀਤੀ, ਮੈਂ ਮੰਤਰਾਲੇ ਨੂੰ ਬੇਨਤੀ ਕਰਦਾ ਹਾਂ ਕਿ ਸ਼ਾਨਦਾਰ ਖਿਡਾਰੀਆਂ ਦੀ ਮੈਰਿਟ ਸੂਚੀ ਤਿਆਰ ਕਰਨ ਲਈ ਜਿਮਨਾਸਟਿਕ ਫੈਡਰੇਸ਼ਨ ਆਫ ਇੰਡੀਆ ਦੁਆਰਾ ਅਪਣਾਈ ਗਈ ਪ੍ਰਕਿਰਿਆ ਦੀ ਸੁਤੰਤਰ ਜਾਂਚ ਦਾ ਆਦੇਸ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਰਿਕਾਰਡ ਤਲਬ ਕੀਤੇ ਜਾਣੇ ਚਾਹੀਦੇ ਹਨ, ਜਿਸ ’ਚ ਸੂਚਨਾਵਾਂ, ਪ੍ਰਾਪਤ ਅਰਜ਼ੀਆਂ, ਜਾਂਚ ਰਿਪੋਰਟਾਂ, ਮੀਟਿੰਗਾਂ ਦੇ ਮਿੰਟ, ਮੁਲਾਂਕਣ ਮਾਪਦੰਡ ਤੇ ਸੂਚੀ ਦੀ ਤਿਆਰੀ ਨਾਲ ਸਬੰਧਤ ਸਾਰੇ ਦਸਤਾਵੇਜ਼ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਆਪਣੀ ਆਈ.ਪੀ.ਐਲ. ’ਚ ਖੇਡਣਗੇ ਚੋਟੀ ਦੇ ਖਿਡਾਰੀ-ਮੁੱਖ ਮੰਤਰੀ ਅਗਲੀ ਖ਼ਬਰ ਜਪਾਨ ’ਚ ਜਗਨਬੀਰ ਨੇ ਲਹਿਰਾਇਆ ਤਿਰੰਗਾ -ਏਸ਼ੀਅਨ ਕੈਨੋ ਮੈਰਾਥਨ ਚੈਂਪੀਅਨਸ਼ਿਪ ’ਚ ਜਿੱਤੇ 2 ਕਾਂਸੀ ਦੇ ਤਗਮੇ -ਵਿੱਤ ਮੰਤਰ...
Ad Position 24