ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਭਾਰਤੀ ਮਹਿਲਾ ਟੀਮ ਨੇ ਜਿੱਤਿਆ ਲਾਰਡਜ਼ ਦਾ ਪਹਿਲਾ ਟੈਸਟ ਮੈਚ

Ad Position 21
No active advertisement
ਅਜੀਤ ਡੈਸਕ 14-07-2026

ਲੰਡਨ, 13 ਜੁਲਾਈ (ਏਜੰਸੀ)-ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਰਡਜ਼ ਵਿਖੇ ਖੇਡੇ ਗਏ ਪਹਿਲੇ ਮਹਿਲਾ ਟੈਸਟ ਮੈਚ ’ਚ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ, ਟੀਮ ਇੰਡੀਆ ਇਤਿਹਾਸ ਰਚਦੇ ਹੋਏ, ਲਾਰਡਸ ਵਿਖੇ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਮਹਿਲਾ ਟੀਮ ਬਣ ਗਈ। ਭਾਰਤ ਤੇ ਇੰਗਲੈਂਡ ਦੀਆਂ ਮਹਿਲਾ ਟੀਮਾਂ ਵਿਚਕਾਰ ਇਕੋ ਇਕ ਟੈਸਟ ਮੈਚ ਇੰਗਲੈਂਡ ਦੇ ਲਾਰਡਸ ਵਿਖੇ ਖੇਡਿਆ ਗਿਆ। ਇਸ ਤੋਂ ਪਹਿਲਾਂ ਕਦੇ ਵੀ ਇਤਿਹਾਸਕ ਲਾਰਡਜ਼ ਮੈਦਾਨ ‘ਤੇ ਕੋਈ ਮਹਿਲਾ ਟੈਸਟ ਮੈਚ ਨਹੀਂ ਖੇਡਿਆ ਗਿਆ ਸੀ। ਇਸ ਟੈਸਟ ਮੈਚ ’ਚ 2 ਭਾਰਤੀ ਮਹਿਲਾਵਾਂ ਨੇ ਵੀ ਇਤਿਹਾਸ ਰਚਿਆ। ਕ੍ਰਾਂਤੀ ਗੌਡ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਜਿਸਨੇ ਲਾਰਡਜ਼ ਆਨਰ ਬੋਰਡ ’ਤੇ ਆਪਣਾ ਨਾਮ ਲਿਖਿਆ, ਜਦੋਂ ਕਿ ਯਾਸਤਿਕਾ ਭਾਟੀਆ ਨੇ ਸੈਂਕੜਾ ਲਗਾ ਕੇ ਇਤਿਹਾਸ ਰਚਿਆ। ਉਹ ਲਾਰਡਜ਼ ਵਿਖੇ ਸੈਂਕੜਾ ਲਗਾਉਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ। ਦੋਵਾਂ ਖਿਡਾਰਣਾਂ ਨੇ ਇਤਿਹਾਸਕ ਲਾਰਡਜ਼ ਮੈਦਾਨ ਦੇ ਆਨਰ ਬੋਰਡ ’ਤੇ ਆਪਣੇ ਨਾਮ ਲਿਖੇ। ਸ਼ੁੱਕਰਵਾਰ, 10 ਜੁਲਾਈ ਨੂੰ ਸ਼ੁਰੂ ਹੋਏ ਮੈਚ ’ਚ, ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ 285 ਦੌੜਾਂ ਬਣਾਈਆਂ। ਸਮ੍ਰਿਤੀ ਮੰਧਾਨਾ, ਹਰਮਨਪ੍ਰੀਤ ਕੌਰ ਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਲਗਾਏ। ਮੰਧਾਨਾ ਨੇ ਪਹਿਲੀ ਪਾਰੀ ’ਚ 83 ਦੌੜਾਂ ਬਣਾਈਆਂ, ਕਪਤਾਨ ਹਰਮਨਪ੍ਰੀਤ ਨੇ 58 ਤੇ ਦੀਪਤੀ ਸ਼ਰਮਾ ਨੇ ਵੀ 57 ਦੌੜਾਂ ਬਣਾਈਆਂ। ਇੰਗਲੈਂਡ ਲਈ, ਸੋਫੀ ਏਕਲਸਟੋਨ ਨੇ 3 ਵਿਕਟਾਂ, ਲੌਰੇਨ ਫਿਲਰ, ਇਸੀ ਵੋਂਗ ਅਤੇ ਮੈਡੀ ਵਿਲੀਅਰਸ ਨੇ 2-2 ਵਿਕਟਾਂ ਲਈਆਂ। ਲੌਰੇਨ ਬੈੱਲ ਨੂੰ ਇੱਕ ਵਿਕਟ ਮਿਲੀ। ਭਾਰਤ ਦੇ ਪਹਿਲੀ ਪਾਰੀ ਦੇ 285 ਦੌੜਾਂ ਦੇ ਜਵਾਬ ਵਿੱਚ, ਇੰਗਲੈਂਡ ਦੀ ਟੀਮ ਸਿਰਫ਼ 170 ਦੌੜਾਂ ’ਤੇ ਆਊਟ ਹੋ ਗਈ। ਵਿਕਟਕੀਪਰ-ਬੱਲੇਬਾਜ਼ ਐਮੀ ਜੋਨਸ ਨੇ 52 ਦੌੜਾਂ ਬਣਾਈਆਂ ਤੇ ਕਪਤਾਨ ਨੈਟ ਸਾਈਵਰ ਬਰੰਟ ਨੇ 44 ਦੌੜਾਂ ਬਣਾਈਆਂ। ਮਾਈਆ ਬਾਉਚੀਅਰ ਨੇ 23 ਦੌੜਾਂ ਬਣਾਈਆਂ। ਭਾਰਤ ਲਈ, ਕ੍ਰਾਂਤੀ ਗੌਡ ਨੇ 17 ਓਵਰਾਂ ਵਿਚ 37 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਉਹ ਲਾਰਡਜ਼ ਲੀਡਰਬੋਰਡ ’ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ। ਅੱਜ ਮੈਚ ਦਾ ਚੌਥਾ ਦਿਨ ਸੀ, ਜਿੱਥੇ ਇੰਗਲੈਂਡ ਨੇ 130/6 ’ਤੇ ਖੇਡ ਸ਼ੁਰੂ ਕੀਤੀ। ਇੰਗਲੈਂਡ ਨੂੰ ਦਿਨ ਦੇ ਸ਼ੁਰੂ ’ਚ ਆਪਣਾ 7ਵਾਂ ਝਟਕਾ ਲੱਗਾ। ਲੰਬੇ ਸਮੇਂ ਤੋਂ ਚੱਲ ਰਹੀ ਐਮੀ ਜੋਨਸ (54) ਨੂੰ ਸਨੇਹਾ ਰਾਣਾ ਨੇ ਆਊਟ ਕੀਤਾ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਵਿਕਟ ਡਿੱਗਦੀਆਂ ਰਹੀਆਂ। ਇੰਗਲੈਂਡ ਨੇ 159 ਦੌੜਾਂ ‘ਤੇ 9 ਵਿਕਟਾਂ ਗੁਆ ਦਿੱਤੀਆਂ ਸਨ, ਪਰ ਸੋਫੀ ਏਕਲਸਟੋਨ ਤੇ ਲੌਰੇਨ ਫਿਲਰ ਨੇ ਆਖਰੀ ਵਿਕਟ ਲਈ 27 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਦੀ ਜਿੱਤ ’ਚ ਦੇਰੀ ਹੋਈ। ਸੋਫੀ ਏਕਲਸਟੋਨ ਨੇ ਸਨੇਹਾ ਰਾਣਾ ਦੁਆਰਾ ਆਊਟ ਹੋਣ ਤੋਂ ਪਹਿਲਾਂ 50 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ, ਇੰਗਲੈਂਡ ਦੀ ਟੀਮ 186 ਦੌੜਾਂ ’ਤੇ ਆਲ ਆਊਟ ਹੋਈ। ਜਿਸ ਨਾਲ ਭਾਰਤ ਨੂੰ 270 ਦੌੜਾਂ ਦੀ ਜਿੱਤ ਮਿਲੀ। ਮੈਚ ਦੇ ਤੀਜੇ ਦਿਨ, ਭਾਰਤ ਨੇ ਆਪਣੀ ਦੂਜੀ ਪਾਰੀ 151/1 ’ਤੇ ਸ਼ੁਰੂ ਕੀਤੀ ਅਤੇ 341/7 ’ਤੇ ਐਲਾਨੀ। ਭਾਰਤ ਨੇ ਦੂਜੇ ਦਿਨ ਸ਼ੇਫਾਲੀ ਵਰਮਾ (33) ਦੇ ਰੂਪ ’ਚ ਆਪਣੀ ਪਹਿਲੀ ਵਿਕਟ ਗੁਆ ਦਿੱਤੀ। ਯਾਸਿਤਕਾ ਭਾਟੀਆ ਤੇ ਸਮ੍ਰਿਤੀ ਮੰਧਾਨਾ ਤੀਜੇ ਦਿਨ ਸਵੇਰੇ ਕ੍ਰੀਜ਼ ’ਤੇ ਸਨ। ਟੀਮ ਇੰਡੀਆ ਕੋਲ ਪਹਿਲੀ ਪਾਰੀ ’ਚ 115 ਦੌੜਾਂ ਦੀ ਬੜ੍ਹਤ ਸੀ, ਜਿਸ ਨਾਲ ਇੰਗਲੈਂਡ ਨੂੰ ਜਿੱਤ ਲਈ 457 ਦੌੜਾਂ ਦਾ ਵੱਡਾ ਟੀਚਾ ਮਿਲਿਆ। ਜਵਾਬ ’ਚ, ਇੰਗਲੈਂਡ ਦੀ ਬੱਲੇਬਾਜ਼ੀ ਸਥਿਰ ਨਹੀਂ ਦਿਖਾਈ ਦਿੱਤੀ ਅਤੇ ਚੌਥੇ ਦਿਨ ਦੇ ਦੂਜੇ ਘੰਟੇ ’ਚ 186 ਦੌੜਾਂ ’ਤੇ ਆਲ ਆਊਟ ਹੋ ਗਿਆ। ਦੂਜੀ ਪਾਰੀ ’ਚ ਭਾਰਤ ਲਈ ਸਨੇਹਾ ਰਾਣਾ ਨੇ ਚਾਰ ਵਿਕਟਾਂ ਲਈਆਂ। ਦੀਪਤੀ ਸ਼ਰਮਾ, ਕ੍ਰਾਂਤੀ ਗੌਡ ਤੇ ਸਯਾਲੀ ਸਤਘਰੇ ਨੇ 2-2 ਵਿਕਟਾਂ ਲਈਆਂ।

Ad Position 22
No active advertisement
ਪਿਛਲੀ ਖ਼ਬਰ ਐਮਬਾਪੇ-ਯਾਮਲ ਤੇ ਮੈਸੀ-ਹੈਰੀ ਕੇਨ ’ਚ ਹੋਵੇਗਾ ਰੋਮਾਂਚਕ ਮੁਕਾਬਲਾ ਅਗਲੀ ਖ਼ਬਰ ਅੱਜ 2 ਗੁਆਂਢੀ ਦੇਸ਼ ਹੋਣਗੇ ਆਹਮੋ-ਸਾਹਮਣੇ
Ad Position 24
No active advertisement