09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਰਜਨਟੀਨਾ ਦੀ ਨਾਟਕੀ ਜਿੱਤ ਮਗਰੋਂ ਮੈਦਾਨ ਤੋਂ ਸੜਕਾਂ ਤੱਕ ਹੰਗਾਮਾ

Ad Position 21
No active advertisement
ਅਜੀਤ ਡੈਸਕ 17-07-2026

ਨਿਊਯਾਰਕ, 16 ਜੁਲਾਈ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਦੇ ਬੇਹੱਦ ਤਣਾਅਪੂਰਨ ਸੈਮੀਫਾਈਨਲ ਵਿਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਅਟਲਾਂਟਾ ਦੇ ਮਰਸਿਡੀਜ਼-ਬੈਂਜ਼ ਸਟੇਡੀਅਮ ਵਿਚ ਖੇਡਿਆ ਗਿਆ ਮੁਕਾਬਲਾ ਆਖਰੀ ਪਲਾਂ ਤੱਕ ਰੋਮਾਂਚ ਨਾਲ ਭਰਿਆ ਰਿਹਾ, ਪਰ ਮੈਚ ਮੁਕਣ ਤੋਂ ਬਾਅਦ ਜਸ਼ਨ ਅਤੇ ਨਿਰਾਸ਼ਾ ਜਲਦੀ ਹੀ ਹੰਗਾਮੇ ਵਿਚ ਬਦਲ ਗਏ। ਮੈਚ ਦੀ ਸ਼ੁਰੂਆਤ ਤੋਂ ਹੀ ਦੋਵੇਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਤਣਾਅ ਦਿਖਾਈ ਦਿੱਤਾ। ਸ਼ੁਰੂਆਤੀ ਮਿੰਟਾਂ ਵਿਚ ਇਕ ਸਖ਼ਤ ਟੱਕਰ ਤੋਂ ਬਾਅਦ ਧੱਕਾ-ਮੁੱਕੀ ਹੋਈ, ਜਦਕਿ ਆਖਰੀ ਸੀਟੀ ਵੱਜਣ ਮਗਰੋਂ ਵੀ ਕੁਝ ਖਿਡਾਰੀ ਆਪਸ ਵਿਚ ਭਿੜ ਗਏ। ਸਾਥੀ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਦਖ਼ਲ ਦੇ ਕੇ ਹਾਲਾਤ ਸੰਭਾਲਣੇ ਪਏ। ਲਿਓਨਲ ਮੈਸੀ ਦੀਆਂ ਫੈਸਲਾਕੁੰਨ ਪਾਸਾਂ ਨੇ ਅਰਜਨਟੀਨਾ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਇੰਗਲੈਂਡ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਟੁੱਟ ਗਿਆ। ਮੈਚ ਤੋਂ ਬਾਅਦ ਅਟਲਾਂਟਾ ਸਟੇਡੀਅਮ ਦੇ ਬਾਹਰ ਇੰਗਲੈਂਡ ਅਤੇ ਅਰਜਨਟੀਨਾ ਦੇ ਸਮਰਥਕ ਆਹਮੋ-ਸਾਹਮਣੇ ਆ ਗਏ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਪ੍ਰਸ਼ੰਸਕਾਂ ਵਿਚਾਲੇ ਮੁੱਕੇਬਾਜ਼ੀ, ਧੱਕਾ-ਮੁੱਕੀ ਅਤੇ ਪੁਲਿਸ ਨਾਲ ਤਕਰਾਰ ਦਿਖਾਈ ਦਿੱਤੀ। ਹਥਿਆਰਬੰਦ ਪੁਲਿਸ ਨੇ ਤੁਰੰਤ ਦਖ਼ਲ ਦਿੱਤਾ ਅਤੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇੰਗਲੈਂਡ ਦੀਆਂ ਜਰਸੀਆਂ ਪਹਿਨੇ ਕੁਝ ਸਮਰਥਕਾਂ ਨੂੰ ਹੱਥਕੜੀਆਂ ਲਗਾ ਕੇ ਲਿਜਾਂਦੇ ਵੀ ਦੇਖਿਆ ਗਿਆ। ਲੰਡਨ, ਬਰਮਿੰਘਮ ਅਤੇ ਨਿਊਯਾਰਕ ਸਮੇਤ ਕੁਝ ਹੋਰ ਥਾਵਾਂ ’ਤੇ ਵੀ ਦੋਵੇਂ ਦੇਸ਼ਾਂ ਦੇ ਸਮਰਥਕਾਂ ਵਿਚਾਲੇ ਝੜਪਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ।

Ad Position 22
No active advertisement
ਪਿਛਲੀ ਖ਼ਬਰ ਗੋਲਡਨ ਬੂਟ ਦੀ ਮਹਾਂਜੰਗ ਮੈਸੀ ਜਾਂ ਐਮਬਾਪੇ ਅਗਲੀ ਖ਼ਬਰ ਅਰਜਨਟੀਨਾ ਲਗਾਤਾਰ ਦੂਜੀ ਵਾਰ ਫਾਈਨਲ ’ਚ
Ad Position 24