ਜਲੰਧਰ, 16 ਜੁਲਾਈ (ਡਾ. ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ 2026 ਵਿਚ ਅਰਜਨਟੀਨਾ ਸਿਰਫ਼ ਆਪਣੀ ਤਕਨੀਕੀ ਫੁੱਟਬਾਲ ਕਰਕੇ ਹੀ ਨਹੀਂ, ਸਗੋਂ ਆਪਣੀ ਅਸਾਧਾਰਣ ਮੈਚ ਫਿਨਿਸ਼ਿੰਗ (ਖਤਮ ਕਰਨ) ਸਮਰੱਥਾ ਕਰਕੇ ਵੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਲਿਓਨੇਲ ਮੈਸੀ ਦੀ ਅਗਵਾਈ ਹੇਠ ਟੀਮ ਨੇ ਅਜਿਹਾ ਰਣਨੀਤਕ ਫਾਰਮੂਲਾ ਤਿਆਰ ਕੀਤਾ ਹੈ, ਜਿਸ ਨੂੰ ਫੁੱਟਬਾਲ ਵਿਸ਼ਲੇਸ਼ਕ “ਐਂਡਗੇਮ ਫੁੱਟਬਾਲ” ਦਾ ਨਾਂਅ ਦੇ ਰਹੇ ਹਨ। ਇਸ ਰਣਨੀਤੀ ਦਾ ਸਧਾਰਨ ਸਿਧਾਂਤ ਹੈ-ਪਹਿਲਾਂ ਵਿਰੋਧੀ ਨੂੰ ਥਕਾਓ ਅਤੇ ਫਿਰ ਆਖ਼ਰੀ 20 ਮਿੰਟਾਂ ਵਿਚ ਨਿਰਣਾਇਕ ਹਮਲਾ ਕਰਕੇ ਮੈਚ ਆਪਣੇ ਨਾਂਅ ਕਰੋ। ਅਰਜਨਟੀਨਾ ਦੀ ਇਹ ਰਣਨੀਤੀ ਉਸ ਦੀ ਪਰੰਪਰਾਗਤ ‘ਵੀਵੇਜ਼ਾ’ ਫੁੱਟਬਾਲ ਸੋਚ ਦਾ ਆਧੁਨਿਕ ਰੂਪ ਹੈ। ਇਸ ਵਿਚ ਸਬਰ, ਮਾਨਸਿਕ ਮਜ਼ਬੂਤੀ, ਸਟੀਕ ਪਾਸਿੰਗ ਅਤੇ ਸਹੀ ਸਮੇਂ ਹਮਲਾ ਕਰਨ ਦੀ ਕਲਾ ਸ਼ਾਮਲ ਹੈ। ਪੂਰੇ ਟੂਰਨਾਮੈਂਟ ਦੌਰਾਨ ਇਹ ਫਾਰਮੂਲਾ ਵਾਰ-ਵਾਰ ਸਫ਼ਲ ਸਾਬਤ ਹੋਇਆ ਹੈ। 39 ਸਾਲਾ ਮੈਸੀ ਪੂਰੇ ਮੈਚ ਦੌਰਾਨ ਆਪਣੀ ਊਰਜਾ ਨੂੰ ਸੰਭਾਲ ਕੇ ਵਰਤਦੇ ਹਨ। ਉਹ ਬਿਨਾਂ ਲੋੜ ਦੌੜਨ ਦੀ ਬਜਾਏ ਖੇਡ ਨੂੰ ਪੜ੍ਹਦੇ ਹਨ, ਸਹੀ ਪੋਜ਼ੀਸ਼ਨ ਬਣਾਉਂਦੇ ਹਨ ਅਤੇ ਆਖ਼ਰੀ 15 ਤੋਂ 20 ਮਿੰਟਾਂ ਲਈ ਆਪਣੀ ਰਫ਼ਤਾਰ ਅਤੇ ਰਚਨਾਤਮਕਤਾ ਨੂੰ ਸੰਭਾਲ ਕੇ ਰੱਖਦੇ ਹਨ। ਜਦੋਂ ਵਿਰੋਧੀ ਡਿਫੈਂਡਰ ਥਕਾਵਟ ਕਾਰਨ ਹੌਲੇ ਪੈ ਜਾਂਦੇ ਹਨ ਤਾਂ ਮੈਸੀ ਆਪਣੀ ਸਟੀਕ ਪਾਸਿੰਗ, ਲੰਬੇ ਕ੍ਰਾਸ ਅਤੇ ਸ਼ਾਨਦਾਰ ਵਿਜ਼ਨ ਨਾਲ ਪੂਰੇ ਮੈਚ ਦਾ ਰੁਖ ਬਦਲ ਦਿੰਦੇ ਹਨ। ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਖੂਬੀ ਹੈ।
ਖੇਡ ਸੰਸਾਰ
Free
ਮੈਸੀ ਦਾ ‘ਐਂਡਗੇਮ’ ਬਣਿਆ ਅਰਜਨਟੀਨਾ ਦਾ ਸਭ ਤੋਂ ਘਾਤਕ ਹਥਿਆਰ
ਅਜੀਤ ਡੈਸਕ
17-07-2026