ਵਾਸ਼ਿੰਗਟਨ, 16 ਜੁਲਾਈ (ਏਜੰਸੀ)-ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਯੂਟਾ ਰਾਜ ਵਿਚ ਸਾਲਟ ਲੇਕ ਸਿਟੀ ਦੇ ਨੇੜੇ ਇੱਕ ਸ਼ਾਪਿੰਗ ਮਾਲ ਅੰਦਰ ਇਕ ਭਾਰਤੀ ਵਿਅਕਤੀ ਨੂੰ ਕਥਿਤ ਤੌਰ ‘ਤੇ ਉਸ ਦੇ ਧਰਮ ਕਾਰਨ 15 ਵਾਰ ਚਾਕੂ ਮਾਰਿਆ ਗਿਆ। ਯੂਟਾ ਦੇ ਵੈਸਟ ਵੈਲੀ ਸਿਟੀ ਵਿਚ ਵੈਲੀ ਸਿਟੀ ਮਾਲ ਵਿਚ ਕੰਮ ਕਰਨ ਵਾਲੇ ਸਈਅਦ ਸੋਹੇਲੂਦੀਨ ‘ਤੇ ਸੋਮਵਾਰ ਦੁਪਹਿਰ ਪੀਟਰ ਮਾਈਕਲ ਲਾਰਸਨ ਨੇ ਹਮਲਾ ਕੀਤਾ, ਜਿਸ ਨੇ ਪੀੜਤ ਨੂੰ ਉਸ ਦੇ ਧਰਮ ਬਾਰੇ ਪੁੱਛਿਆ ਸੀ।ਅਦਾਲਤੀ ਰਿਕਾਰਡ ਅਨੁਸਾਰ ਸ਼ੱਕੀ ਲਾਰਸਨ ਨੂੰ ਕਤਲ ਦੀ ਕੋਸ਼ਿਸ਼ ਅਤੇ ਇਕ ਖਤਰਨਾਕ ਹਥਿਆਰ ਰੱਖਣ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਰਮਚਾਰੀ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਕਾਰਨ ਨਿਸ਼ਾਨਾ ਬਣਾਇਆ ਸੀ। ਸੋਹੇਲੂਦੀਨ ਹਸਪਤਾਲ ’ਚ ਜ਼ੇਰੇ ਇਲਾਜ ਹੈ।