ਖੇਡ ਸੰਸਾਰ
Free
ਅੱਜ ਇੰਗਲੈਂਡ ਤੇ ਫਰਾਂਸ ਹੋਣਗੇ ਆਹਮੋ-ਸਾਹਮਣੇ
ਅਜੀਤ ਡੈਸਕ
18-07-2026
ਗੋਲਡਨ ਬੂਟ ਲਈ ਲੜਾਈ
ਫਰਾਂਸ ਦੇ ਕਪਤਾਨ ਕਾਇਲੀਅਨ ਐਮਬਾਪੇ ਟੂਰਨਾਮੈਂਟ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਵਿਚੋਂ ਇਕ ਰਹੇ ਹਨ। ਉਹ ਇਸ ਸਮੇਂ 8 ਗੋਲਾਂ ਨਾਲ ਲਿਓਨਲ ਮੈਸੀ ਦੇ ਬਰਾਬਰ ਹੈ। ਹਾਲਾਂਕਿ, ਮੈਸੀ ਕੋਲ 4 ਅਸਿਸਟਾਂ ਨਾਲ ਫਾਇਦਾ ਹੈ, ਜਦੋਂ ਕਿ ਐਮਬਾਪੇ ਕੋਲ 3 ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਤੀਜੇ ਸਥਾਨ ਦੇ ਪਲੇਆਫ ’ਚ ਕੀਤੇ ਗਏ ਗੋਲ ਗੋਲਡਨ ਬੂਟ ਰੈਂਕਿੰਗ ’ਚ ਗਿਣੇ ਜਾਂਦੇ ਹਨ। ਇਸਦਾ ਮਤਲਬ ਹੈ ਕਿ ਐਮਬਾਪੇ ਕੋਲ ਫਾਈਨਲ ਤੋਂ ਪਹਿਲਾਂ ਮੈਸੀ ਨੂੰ ਪਛਾੜਨ ਦਾ ਮੌਕਾ ਹੈ।
ਲਵਾਟੋਰ ਸ਼ਿਲਾਸੀ ਦੀ ਕਰਨਗੇ ਬਰਾਬਰੀ
ਜੇਕਰ ਐਮਬਾਪੇ ਇੱਕ ਗੋਲ ਕਰੇਗਾ ਜਾਂ ਦੋ ਅਸਿਸਟ ਪ੍ਰਦਾਨ ਕਰੇਗਾ, ਤਾਂ ਉਹ ਇਟਲੀ ਦੇ ਸਲਵਾਟੋਰ ਸ਼ਿਲਾਸੀ ਦੀ ਬਰਾਬਰੀ ਕਰ ਸਕਦਾ ਹੈ, ਜਿਸਨੇ 1990 ਦੇ ਵਿਸ਼ਵ ਕੱਪ ’ਚ ਇੰਗਲੈਂਡ ਵਿਰੁੱਧ ਪਲੇਆਫ ਵਿਚ ਇਕ ਗੋਲ ਨਾਲ ਗੋਲਡਨ ਬੂਟ ਜਿੱਤਿਆ ਸੀ। ਇੰਗਲੈਂਡ ਦੇ ਹੈਰੀ ਕੇਨ ਤੇ ਜੂਡ ਬੇਲਿੰਘਮ ਵੀ ਛੇ-ਛੇ ਗੋਲਾਂ ਨਾਲ ਦੌੜ ਵਿੱਚ ਹਨ। ਹਾਲਾਂਕਿ, ਉਨ੍ਹਾਂ ਨੂੰ ਪੁਰਸਕਾਰ ਜਿੱਤਣ ਲਈ ਹੈਟ੍ਰਿਕ ਦੀ ਜ਼ਰੂਰਤ ਹੋਏਗੀ।
ਤੀਜੇ ਸਥਾਨ ਲਈ ਕਿੰਨੀ ਇਨਾਮੀ ਰਕਮ
ਫੀਫਾ ਪੁਰਸ਼ ਵਿਸ਼ਵ ਕੱਪ ’ਚ ਤੀਜੇ ਸਥਾਨ ਲਈ ਇਨਾਮੀ ਰਾਸ਼ੀ 3 ਕਰੋੜ ਡਾਲਰ (ਲਗਭਗ 288.85 ਕਰੋੜ ਰੁਪਏ) ਰੱਖੀ ਗਈ ਹੈ। ਜੇਤੂ ਟੀਮ ਨੂੰ 5.1 ਕਰੋੜ ਡਾਲਰ (ਲਗਭਗ 491.29 ਕਰੋੜ ਰੁਪਏ), ਉਪ ਜੇਤੂ ਟੀਮ ਨੂੰ 3.4 ਕਰੋੜ ਡਾਲਰ (ਲਗਭਗ 327.43 ਕਰੋੜ ਰੁਪਏ) ਤੇ ਚੌਥੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 2.8 ਕਰੋੜ ਡਾਲਰ (ਲਗਭਗ 269.77 ਕਰੋੜ ਰੁਪਏ) ਮਿਲਣਗੇ।