01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਵੈਭਵ ਦੁਨੀਆ ਦੇ ਚੋਟੀ ਦੇ 50 ਟੀ-20 ਬੱਲੇਬਾਜ਼ਾਂ ’ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 30-07-2026
ਦੁਬਈ, 29 ਜੁਲਾਈ (ਯੂ. ਐਨ. ਆਈ.)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਤਾਜ਼ਾ ਟੀ-20 ਦਰਜਾਬੰਦੀ ’ਚ ਨੌਜਵਾਨ ਭਾਰਤੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ 230 ਸਥਾਨਾਂ ਦੀ ਛਾਲ ਮਾਰਦੇ ਹੋਏ 536 ਰੇਟਿੰਗ ਅੰਕਾਂ ਨਾਲ ਦੁਨੀਆ ਦੇ 48ਵੇਂ ਨੰਬਰ ਦੇ ਬੱਲੇਬਾਜ਼ ਬਣ ਗਏ ਹਨ, ਜੋ ਕਿ ਪਹਿਲੀ ਵਾਰ ਚੋਟੀ ਦੇ 50 ’ਚ ਸ਼ਾਮਲ ਹੋਏ ਹਨ। ਨੌਜਵਾਨ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਟੀ-20(ਆਈ) ਬੱਲੇਬਾਜ਼ੀ ਦਰਜਾਬੰਦੀ ’ਚ ਮਹੱਤਵਪੂਰਨ ਪ੍ਰਾਪਤੀ ਹਾਸਿਲ ਕੀਤੀ ਹੈ। ਉਸਨੇ ਜ਼ਿੰਬਾਬਵੇ ਦੇ ਹਾਲੀਆ ਦੌਰੇ ’ਤੇ ਤਿੰਨ ਮੈਚਾਂ ਦੀ ਟੀ-20ਆਈ ਲੜੀ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸੂਰਿਆਵੰਸ਼ੀ ਨੇ 50.33 ਦੀ ਔਸਤ ਨਾਲ 151 ਦੌੜਾਂ ਨਾਲ ਸਭ ਤੋਂ ਵੱਧ ਦੌੜਾਂ ਬਣਾਈਆਂ ਤੇ ਆਪਣਾ ਪਹਿਲਾ ਪਲੇਅਰ ਆਫ਼ ਦ ਸੀਰੀਜ਼ ਪੁਰਸਕਾਰ ਹਾਸਲ ਕੀਤਾ। ਉਸਨੇ ਤੀਜੇ ਟੀ-20ਆਈ ’ਚ 81 ਦੌੜਾਂ ਦੀ ਪਾਰੀ ਨਾਲ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਵੀ ਜਿੱਤਿਆ। ਸੂਰਿਆਵੰਸ਼ੀ ਦੋਵੇਂ ਪੁਰਸਕਾਰ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਹੈ।
Ad Position 22
No active advertisement
ਪਿਛਲੀ ਖ਼ਬਰ ਇਕ ਦਿਨਾ ਦਰਜਾਬੰਦੀ ’ਚ ਸ਼ੁਭਮਨ ਨੰਬਰ ਇਕ ਅਗਲੀ ਖ਼ਬਰ ਅਥਲੈਟਿਕਸ ਅਤੇ ਪੈਰਾ ਤੈਰਾਕੀ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ
Ad Position 24
No active advertisement