05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਖੇਡ ਮੰਤਰੀ ਮਾਂਡਵੀਆ ਵਲੋਂ ਰਾਸ਼ਟਰਮੰਡਲ ਖੇਡਾਂ ’ਚ ਤਗਮਾ ਜੇਤੂ ਭਾਰਤੀ ਮੁੱਕੇਬਾਜ਼ਾਂ ਦਾ ਸਨਮਾਨ

ਨਵੀਂ ਦਿੱਲੀ, 4 ਅਗਸਤ (ਏਜੰਸੀ)-ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ’ਚ ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਆਈ ਭਾਰਤੀ ਮੁੱਕੇਬਾਜ਼ੀ ਟੀਮ ਨੂੰ ਆਪਣੇ ਨਿਵਾਸ ਸਥਾਨ ‘ਤੇ ਸਨਮਾਨਿਤ ਕੀਤਾ। ਭਾਰਤੀ ਮੁੱਕੇਬਾਜ਼ ਤੇ ਸੋਨ ਤਗਮਾ ਜੇਤੂ ਜੈਸਮੀਨ ਲੰਬੋਰੀਆ ਨੇ ਭਾਰਤ ਵਾਪਸ ਆਉਣ ‘ਤੇ ਮੰਡਾਵੀਆ ਦੇ ਨਿੱਘੇ ਸਵਾਗਤ ਤੇ ਮਜ਼ਬੂਤ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ।

Ad Position 21
No active advertisement
ਅਜੀਤ ਡੈਸਕ 05-08-2026
ਨਵੀਂ ਦਿੱਲੀ, 4 ਅਗਸਤ (ਏਜੰਸੀ)-ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਨਵੀਂ ਦਿੱਲੀ ’ਚ ਗਲਾਸਗੋ 2026 ਰਾਸ਼ਟਰਮੰਡਲ ਖੇਡਾਂ ’ਚ ਸੋਨ ਤਗਮਾ ਜਿੱਤ ਕੇ ਆਈ ਭਾਰਤੀ ਮੁੱਕੇਬਾਜ਼ੀ ਟੀਮ ਨੂੰ ਆਪਣੇ ਨਿਵਾਸ ਸਥਾਨ ‘ਤੇ ਸਨਮਾਨਿਤ ਕੀਤਾ। ਭਾਰਤੀ ਮੁੱਕੇਬਾਜ਼ ਤੇ ਸੋਨ ਤਗਮਾ ਜੇਤੂ ਜੈਸਮੀਨ ਲੰਬੋਰੀਆ ਨੇ ਭਾਰਤ ਵਾਪਸ ਆਉਣ ‘ਤੇ ਮੰਡਾਵੀਆ ਦੇ ਨਿੱਘੇ ਸਵਾਗਤ ਤੇ ਮਜ਼ਬੂਤ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਭਾਰਤ ਨੇ ਗਲਾਸਗੋ ’ਚ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ’ਚ ਕਿਸੇ ਵੀ ਦੇਸ਼ ਦੁਆਰਾ ਸਭ ਤੋਂ ਵੱਡਾ ਮੁੱਕੇਬਾਜ਼ੀ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ, 7 ਸੋਨੇ ਤੇ 3 ਚਾਂਦੀ ਦੇ ਤਗਮਿਆਂ ਨਾਲ ਤਗਮੇ ਦੀ ਸੂਚੀ ’ਚ ਸਿਖਰ ‘ਤੇ ਰਿਹਾ। ਇਸ ਗਿਣਤੀ ਨੇ ਇੰਗਲੈਂਡ (1934 ਅਤੇ 2018) ਅਤੇ ਕੈਨੇਡਾ (1986) ਦੁਆਰਾ ਸਾਂਝੇ ਤੌਰ ’ਤੇ ਰੱਖੇ ਗਏ 6 ਮੁੱਕੇਬਾਜ਼ੀ ਸੋਨ ਤਗਮਿਆਂ ਦੇ ਪਿਛਲੇ ਰਿਕਾਰਡ ਨੂੰ ਪਾਰ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨੀ ਮੁੱਕੇਬਾਜ਼ ਕੁਦਰਤੁੱਲਾ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਟੀਮ ਹੋਟਲ ਤੋਂ ਭੱਜਿਆ ਅਗਲੀ ਖ਼ਬਰ ਚਾਂਦੀ ਤਗਮਾ ਜੇਤੂ ਲਵਪ੍ਰੀਤ ਸਿੰਘ ਦਾ ਅੰਮ੍ਰਿਤਸਰ ਪੁੱਜਣ ’ਤੇ ਭਰਵਾਂ ਸਵਾਗਤ
Ad Position 24
No active advertisement